The Khalas Tv Blog Punjab ਮਾਨ ਦੇ ਮੰਤਰੀ ਧਾਲੀਵਾਲ ਤੇ ਬੈਂਸ ਨੇ ਕਿਉਂ ‘ਟਰੈਕਟਰ 2 ਟਵਿੱਟਰ’ ਨੂੰ ਕੀਤਾ ‘ਬਲੌਕ’ ! ‘ਕਾਨੂੰਨੀ ਐਕਸ਼ਨ ਲੈਣ ਦੀ ਚੁਣੌਤੀ’ !
Punjab

ਮਾਨ ਦੇ ਮੰਤਰੀ ਧਾਲੀਵਾਲ ਤੇ ਬੈਂਸ ਨੇ ਕਿਉਂ ‘ਟਰੈਕਟਰ 2 ਟਵਿੱਟਰ’ ਨੂੰ ਕੀਤਾ ‘ਬਲੌਕ’ ! ‘ਕਾਨੂੰਨੀ ਐਕਸ਼ਨ ਲੈਣ ਦੀ ਚੁਣੌਤੀ’ !

ਟਰੈਕਟਰ 2 ਟਵਿੱਟਰ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਸਰਕਾਰ ਤੋਂ ਸਵਾਲ ਪੁੱਛ ਰਿਹਾ ਸੀ ।

ਬਿਊਰੋ ਰਿਪੋਰਟ : ਕਿਸਾਨੀ ਅੰਦੋਲਨ ਦੌਰਾਨ ਖੇਤਾਂ ਦੇ ਰਾਖਿਆ ਦੀ ਆਵਾਜ਼ ਸੋਸ਼ਲ ਮੀਡੀਆ ਦੇ ਹੈਂਡਲ ਟਵਿੱਟਰ ਦੇ ਜ਼ਰੀਏ ਪੂਰੀ ਦੁਨੀਆ ਤੱਕ ਪਹੁੰਚਾਉਣ ਵਾਲੇ ਟਰੈਕਟਰ 2 ਟਵਿੱਟਰ ਹੁਣ ਆਮ ਆਦਮ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਰਾਸ ਨਹੀਂ ਆ ਰਿਹਾ ਹੈ । ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਨੂੰ ਸਰਕਾਰ ਤੱਕ ਤਰਕਾਂ ਰਾਹੀ ਪਹੁੰਚਾਉਣ ਵਾਲੇ ਟਰੈਕਟ 2 ਟਵਿੱਟਰ ਨੂੰ 2 ਹੋਰ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਬਲੌਕ ਕਰ ਦਿੱਤਾ ਹੈ। ਇਨ੍ਹਾਂ ਦੇ ਨਾਂ ਹਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੁਲਦੀਪ ਸਿੰਘ ਧਾਲੀਵਾਲ। ਇੰਨਾਂ ਦੋਵਾਂ ਮੰਤਰੀ ਨੂੰ ਹੁਣ ਸੱਚ ਦੀ ਆਵਾਜ਼ ਪਸੰਦ ਨਹੀਂ ਆ ਰਹੀ ਹੈ । ਟਰੈਕਟਰ 2 ਟਵਿੱਟਰ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕਿਸਾਨੀ ਅੰਦੋਲਨ ਦੌਰਾਨ ਅਸੀਂ ਕਿਸਾਨਾਂ ਦੀ ਆਵਾਜ਼ ਜਨਤਾ ਤੱਕ ਪਹੁੰਚਾਈ ਉਸੇ ਤਰ੍ਹਾਂ ਜ਼ੀਰਾ ਫੈਕਟਰੀ ਤੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ ਅਤੇ ਸਵਾਹ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਖਿਲਾਫ ਲੱਗੇ ਮੋਰਚੇ ਦੀ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸੀ। ਗੰਦੇ ਪਾਣੀ ਕਾਰਨ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਇਲਾਕਾ ਨਿਵਾਸੀਆਂ ਦੀ ਆਵਾਜ਼ ਟਵਿੱਟਰ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਫੈਲਾਉਣੀ ਸ਼ੁਰੂ ਕੀਤੀ ਸੀ । ਸਰਕਾਰੀ ਸਰਪ੍ਰਸਤੀ ਪ੍ਰਾਪਤ ਸ਼ਰਾਬ ਮਾਫੀਆ ਵੱਲੋਂ ਸ਼ਰਾਬ ਫੈਕਟਰੀ ਵਿੱਚੋਂ ਪ੍ਰਦੂਸ਼ਣ ਦੇ ਸਬੂਤ ਮਿਟਾਉਣ ਦੀ ਗੱਲ ਕਰਨੀ ਸ਼ੁਰੂ ਕੀਤੀ । ਸ਼ਰਾਬ ਮਾਫੀਆ ਗਠਜੋੜ ‘ਤੇ ਚੁੱਕੇ ਗਏ ਸਾਡੇ ਸਵਾਲਾਂ ਤੋਂ ਨਾਰਾਜ਼ ਕੈਬਨਿਟ ਮੰਤਰੀਆਂ ਨੇ ਟਰੈਕਟਰ 2 ਟਵਿੱਟਰ ਨੂੰ ਬਲੌਕ ਕਰ ਦਿੱਤਾ । ਟਰੈਕਟਰ 2 ਟਵਿੱਟਰ ਨੇ ਕਿਹਾ ਸਵਾਲ ਹਲੇ ਵੀ ਓਹੀ ਹੈ,ਹਜ਼ਾਰਾਂ ਲੋਕਾਂ ਨੂੰ ਬਿਮਾਰੀਆਂ ਦੇ ਮੂੰਹ ਵਿੱਚ ਧੱਕਣ ਵਾਲੀ ਸ਼ਰਾਬ ਫੈਕਟਰੀ ਦੇ ਕਰੋੜਪਤੀ ਮਾਲਕ ਦੀਪ ਮਲਹੋਤਰਾ ਤੇ ਸਰਕਾਰ ਮਿਹਰਬਾਨ ਕਿਉਂ ਹੈ ?

Tractor 2 twitter block minister bains and dhaliwal
ਟਰੈਕਟਰ 2 ਟਵਿੱਟਰ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਸਰਕਾਰ ਤੋਂ ਸਵਾਲ ਪੁੱਛ ਰਿਹਾ ਸੀ ।

ਟਰੈਕਟਰ 2 ਟਵਿੱਟਰ ਦੀ ਸਰਕਾਰ ਨੂੰ ਚੁਣੌਤੀ

ਟਰੈਕਟਰ 2 ਟਵਿੱਟਰ ਨੇ ਸਵਾਲ ਪੁੱਛਿਆ ਕਿ ਏਸ ਪਲੈਟਫਾਰਮ ਤੋਂ ਲਗਾਤਾਰ 12 ਮਹੀਨੇ ਕਿਸਾਨੀ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਪਰ ਲੱਖੀਮਪੁਰ ਕਾਂਡ ਦੇ ਸਾਜ਼ਿਸ਼ ਕਰਤਾ ਅਜੈ ਮਿਸ਼ਰ ਟੈਣੀ ਤੋਂ ਇਲਾਵਾ ਭਾਜਪਾ ਦੇ ਕਿਸੇ ਆਗੂ ਨੇ ਟਰੈਕਟਰ 2 ਟਵਿੱਟਰ ਨੂੰ ਬਲੌਕ ਨਹੀੰ ਕੀਤਾ ਸੀ। ਪਰ ਸੱਤਾ ਦੇ ਨਸ਼ੇ ਵਿੱਚ ਚੂਰ ਪੰਜਾਬ ਸਰਕਾਰ ਦੇ ਨੁਮਾਇੰਦੇ ਸਿਰਫ 8 ਮਹੀਨੇ ਵਿੱਚ ਹੀ ਆਮ ਲੋਕਾਂ ਨੂੰ ਬਲੌਕ ਕਰਨ ਲੱਗ ਪਏ। ਸਰਕਾਰ ਅਤੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਅਗਰ ਸਾਡੇ ਕਿਸੇ ਟਵੀਟ ਵਿੱਚ ਗਲਤ ਭਾਸ਼ਾ ਦੀ ਵਰਤੋ ਕੀਤੀ ਗਈ ਜਾਂ ਗਲਤ ਜਾਣਕਾਰੀ ਦਿੱਤੀ ਗਈ ਸੀ ਤਾਂ ਸਾਡੇ ਖਿਲਾਫ ਕਾਨੂੰਨੀ ਐਕਸ਼ਨ ਲਿਆ ਜਾਣਾ ਚਾਹੀਦਾ ਸੀ। ਪਰ ਸ਼ਰਾਬ ਮਾਫੀਆ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖਿਲਾਫ ਆਵਾਜ਼ ਚੱਲ ਰਹੇ ਲੋਕਾਂ ਨੂੰ ਬਲੌਕ ਕਰ ਦੇਣਾ ਲੋਕਤੰਤਰ ਦਾ ਨਿਰਾਦਰ ਹੈ। ਉਮੀਦ ਕਰਦੇ ਹਾਂ ਦੋਵੇਂ ਮੰਤਰੀ ਨਾ ਸਿਰਫ ਟਰੈਕਟਰ2ਟਵਿੱਟਰ ਨੂੰ ਅੱਨਬਲੌਕ ਕਰਨਗੇ ਸਗੋਂ ਖੁਦ ਅੱਗੇ ਆ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।

ਟਰੈਕਟਰ 2 ਟਵਿੱਟਰ ਨੇ ਕਿਹਾ ਅਸੀਂ ਆਪਣੇ ਹੈਂਡਲ ਤੋਂ ਕਿਰਸਾਨੀ ਅਤੇ ਪੰਜਾਬ ਦੇ ਮਸਲਿਆਂ ਨੂੰ ਲਗਾਤਾਰ ਚੱਕਦੇ ਆ ਰਹੇ ਹਾਂ ਅਤੇ ਬਹੁਤ ਵਾਰ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ‘ਤੇ ਸਵਾਲ ਚੱਕੇ ਹਨ।
ਭਾਵੇਂ ਨਰਮੇਂ ਅਤੇ ਕਣਕ ਦੇ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਹੋਵੇ, ਭਾਵੇਂ ਕਣਕ ਦੇ ਨਾੜ ਦੀ ਅੱਗ ਦੇ ਬਹਾਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਵਿਰੋਧ ਕਰਨਾ ਹੋਵੇ,ਭਾਵੇਂ ਝੋਨੇ ਦੀ DSR ਅਤੇ ਪਰਾਲੀ ਦੇ ਮਾੜੇ ਸਰਕਾਰੀ ਪ੍ਰਬੰਧਾ ਦੀ ਗੱਲ ਹੋਵੇ,ਅਸੀਂ ਹਮੇਸ਼ਾਂ ਆਂਕੜਿਆਂ ਨਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਉਜਾਗਰ ਕਰਦੇ ਆ ਰਹੇ ਹਾਂ। ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟ ਹਰਭਜਨ ਸਿੰਘ ਅਤੇ ਆਪ ਦੇ ਰਾਜਸਭਾ ਮੈਂਬਰ ਹਰਭਜਨ ਸਿੰਘ ਵੀ ਟਰੈਕਟਰ 2 ਟਵਿੱਟਰ ਨੂੰ ਬਲਾਕ ਕਰ ਚੁੱਕੇ ਹਨ।

Exit mobile version