The Khalas Tv Blog International ਟੋਂਗਾ ‘ਚ ਹੋਇਆ ਜਵਾ ਲਾਮੁਖੀ ਵਿਸ ਫੋਟ ਪ੍ਰਮਾ ਣੂ ਬੰ ਬ ਤੋਂ ਵੀ ਵੱਧ ਖ਼ ਤਰਨਾਕ
International

ਟੋਂਗਾ ‘ਚ ਹੋਇਆ ਜਵਾ ਲਾਮੁਖੀ ਵਿਸ ਫੋਟ ਪ੍ਰਮਾ ਣੂ ਬੰ ਬ ਤੋਂ ਵੀ ਵੱਧ ਖ਼ ਤਰਨਾਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਟੋਂਗਾ ਵਿੱਚ ਫਟੇ ਜਵਾਲਾਮੁਖੀ ਨੂੰ ਨਾਸਾ ਨੇ ਪ੍ਰਮਾਣੂ ਬੰ ਬ ਵਿਸਫੋਟ ਤੋਂ ਵੀ ਜ਼ਿਆਦਾ ਤਾਕਤਵਰ ਦੱਸਿਆ ਹੈ। ਦਰਅਸਲ, ਜਦੋਂ ਜਵਾਲਾਮੁਖੀ ਫਟਿਆ ਸੀ ਤਾਂ ਉਦੋਂ ਤੇਜ਼ ਧਮਾਕਾ ਹੋਇਆ ਸੀ ਅਤੇ ਫਿਰ ਉੱਚੀ-ਉੱਚੀ ਲਹਿਰਾਂ ਉੱਠੀਆਂ ਸਨ। ਇਸਦਾ ਅਸਰ ਉੱਥੋਂ ਦਸ ਹਜ਼ਾਰ ਕਿਲੋਮੀਟਰ ਦੂਰ ਪੇਰੂ ਵਿੱਚ ਵੀ ਹੋਇਆ। ਪੇਰੂ ਵਿੱਚ ਤੇਲ ਟੈਂਕਰ ਲੀਕ ਹੋਣ ਦੀ ਵਜ੍ਹਾ ਕਰਕੇ ਉੱਥੇ ਦੇ ਬੀਚ ਪ੍ਰਭਾਵਿਤ ਹੋਏ ਅਤੇ ਸਫ਼ਾਈ ਦੇ ਲਈ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਇਹ ਜਵਾਲਾਮੁਖੀ ਪਿਛਲੇ ਕਈ ਦਿਨਾਂ ਤੋਂ ਫਟ ਰਿਹਾ ਸੀ ਅਤੇ ਇੱਥੋਂ ਨਿਕਲਣ ਵਾਲੀ ਸੁਆਹ ਨੇ ਨੇੜਲੇ ਕਈ ਟਾਪੂਆਂ ਵਿੱਚ ਤਬਾਹੀ ਮਚਾ ਦਿੱਤੀ ਸੀ।

ਜਵਾਲਾਮੁਖ ਵਿਸਫੋਟ ਕਿੰਨਾ ਭਿਆਨਕ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਨਾਸਾ ਨੇ ਇਸ ਨੂੰ ਪ੍ਰਮਾਣੂ ਬੰ ਬ ਵਿਸਫੋਟ ਤੋਂ ਵੀ ਜ਼ਿਆਦਾ ਤਾਕਤਵਰ ਦੱਸਿਆ ਹੈ। ਨਾਸਾ ਨੇ ਕਿਹਾ ਹੈ ਕਿ ਟੋਂਗਾ ਵਿੱਚ ਹੋਇਆ ਜਵਾਲਾਮੁਖੀ ਵਿਸਫੋਟ ਵਿਸ਼ਵ ਯੁੱਧ ਦੌਰਾਨ ਹੀਰੋਸ਼ੀਮਾ ‘ਤੇ ਸੁੱਟੇ ਗਏ ਅਮਰੀਕਾ ਦੇ ਪ੍ਰਮਾਣੂ ਬੰ ਬ ਤੋਂ ਸੈਂਕੜੇ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ। ਇਸ ਜਵਾਲਾਮੁਖੀ ਵਿਸਫੋਟ ਜਾ ਅਸਰ ਟੋਂਦਗਾ ਦੇ ਕਰੀਬ 80 ਫ਼ੀਸਦ ਤੋਂ ਜ਼ਿਆਦਾ ਆਬਾਦੀ ‘ਤੇ ਹੋਇਆ ਸੀ। ਇਸ ਵਿਸਫੋਟ ਕਾਰਨ ਆਈ ਸੁਨਾਮੀ ਦੀ ਵਜ੍ਹਾ ਨਾਲ ਪਿਛਲੇ ਹਫ਼ਤੇ ਘੱਟੋ-ਘੱਟ ਤਿੰਨ ਲੋਕਾਂ ਦੀ ਮੌ ਤ ਹੋ ਗਈ ਸੀ।

ਇਸ ਵਿਸਫੋਟ ਤੋਂ ਪਹਿਲਾਂ ਤੱਕ ਹੰਗਾ-ਟੋਂਗਾ-ਹੰਗਾ ਹਾਪਾਈ ਜਵਾਲਾਮੁਖੀ ਟਾਪੂ ਦੋ ਵੱਖ-ਵੱਖ ਟਾਪੂ ਸਨ, ਜੋ ਸਾਲ 2015 ਵਿੱਚ ਇੱਕ ਨਵੀਂ ਜ਼ਮੀਨ ਬਣਨ ਕਾਰਨ ਜੁੜ ਗਏ ਸਨ। ਨਾਸਾ ਦਾ ਕਹਿਣਾ ਹੈ ਕਿ ਜਵਾਲਾਮੁਖੀ ਵਿਸਫੋਟ ਇੰਨਾ ਭਿਆਨਕ ਸੀ ਕਿ ਜੋ ਵੀ ਨਵੀਂ ਨਿਰਮਿਤ ਜ਼ਮੀਨ ਸੀ, ਉਹ ਪੂਰੀ ਖੋ ਗਈ ਹੈ। ਨਾਲ ਹੀ ਇਨ੍ਹਾਂ ਦੋ ਟਾਪੂਆਂ ਦਾ ਵੀ ਇੱਕ ਵੱਡਾ ਹਿੱਸਾ ਤਬਾਹ ਹੋ ਗਿਆ ਹੈ। ਵਿਸਫੋਟ ਕਾਰਨ ਜਵਾਲਾਮੁਖੀ ਤੋਂ ਨਿਕਲੀ ਸੁਆਹ, ਗੈਸਾਂ ਟੋਂਗਾ ਅਤੇ ਉੱਥੋਂ ਦੇ ਪ੍ਰਸ਼ਾਸਨ ਲਈ ਹਾਲੇ ਵੀ ਇੱਕ ਚੁਣੌਤੀ ਬਣੇ ਹੋਏ ਹਨ। ਸੰਚਾਰ ਅਤੇ ਬਿਜਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੀਕ ਕਰਨ ਦੇ ਯਤਨ ਜਾਰੀ ਹਨ।

Exit mobile version