‘ਦ ਖ਼ਾਲਸ ਬਿਊਰੋ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ਮੈਂਬਰ ਵੱਲੋਂ ਵੱਖਰਾ ਖੇਤੀ ਬਜਟ ਲਿਆਉਣ ਦੇ ਸੁਝਾਅ ਨੂੰ ਰੱਦ ਕਰ ਦਿਤਾ ਹੈ। ਲੋਕ ਸਭਾ ਵਿੱਚ ਡੀਐੱਮਕੇ ਆਗੂ ਟੀਆਰ ਬਾਲੂ ਨੇ ਤਾਮਿਲਨਾਡੂ ਸਰਕਾਰ ਵੱਲੋਂ ਵੱਖਰਾ ਖੇਤੀ ਬਜਟ ਪੇਸ਼ ਕਰਨ ਦਾ ਜ਼ਿਕਰ ਕਰਦਿਆਂ ਪ੍ਰਸ਼ਨ ਕਾਲ ਦੌਰਾਨ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਖੇਤੀ ਖੇਤਰ ਲਈ ਵੀ ਵੱਖਰਾ ਬਜਟ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਕਮੀ ਆਵੇਗੀ ਤਾਂ ਉਹਨਾਂ ਦੀ ਇਸ ਮੰਗ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੋਦੀ ਸਰਕਾਰ ਦੀ ਦੇਸ਼ ਦੇ ਕਿਸਾਨਾਂ ਅਤੇ ਖੇਤੀ ਪ੍ਰਤੀ ਵਚਨਬੱਧਤਾ ਦੋਹਰਾਈ ਤੇ ਕਿਹਾ ਕਿ ਭਾਵੇਂ ਵੱਖਰਾ ਖੇਤੀ ਬਜਟ ਨਾ ਲਿਆਂਦਾ ਜਾਵੇ ਤਦ ਵੀ ਖੇਤੀ-ਕਿਸਾਨੀ ਲਈ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਸੰਬੰਧੀ ਹਰ ਕਮੀ-ਪੇਸ਼ੀ ਦੂਰ ਕੀਤੀ ਜਾਵੇਗੀ।