‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਚਾਰੇ ਪਾਸਿਓਂ ਹਾਰ ਦਾ ਸਾਹਮਣਾ ਕਰ ਰਹੇ ਭਾਰਤ ਦੇ ਖਿਡਾਰੀਆਂ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਉਮੀਦ ਦੀ ਕਿਰਨ ਜਗਾਈ ਹੈ। ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ ਹੈ।ਜਾਣਕਾਰੀ ਅਨੁਸਾਰ ਮੈਚ ਦੌਰਾਨ ਸਿਮਰਨਜੀਤ ਸਿੰਘ ਨੇ ਪਹਿਲਾ ਗੋਲ ਕੀਤਾ ਤੇ ਇਸ ਤੋਂ ਬਾਅਦ ਰੁਪਿੰਦਰ ਨੇ ਦੂਜਾ ਗੋਲ ਕਰਕੇ ਹਾਲਾਤ ਮਜਬੂਤ ਕਰ ਦਿੱਤੇ।ਰੁਪਿੰਦਰ ਦੇ ਹਿੱਸੇ ਤੀਜਾ ਗੋਲ ਪੈਨਾਲਟੀ ਕਾਰਨਰ ਰਾਹੀਂ ਆਇਆ। ਹੁਣ ਭਾਰਤ ਦਾ ਅਗਲਾ ਮੁਕਾਬਲਾ ਅਰਜਨਟੀਨਾ ਨਾਲ ਹੈ।
2.
ਟੇਬਲ ਟੈਨਿਸ ਵਿੱਚ ਚੀਨ ਤੋਂ ਹਾਰਿਆ ਭਾਰਤ
ਹਾਕੀ ਵਿਚ ਜਿੱਤ ਮਿਲਣ ਤੋਂ ਭਾਰਤ ਭਾਰਤੀ ਪ੍ਰਸ਼ੰਸ਼ਕਾਂ ਨੂੰ ਟੇਬਲ ਟੈਨਿਸ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਹੈ। ਭਾਰਤ ਦੇ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਸਿੰਗਲ ਦੇ ਤੀਜੇ ਦੌਰ ਵਿਚ ਚੀਨ ਦੇ ਮਾ ਲਾਂਗ ਤੋਂ 4-1 ਨਾਲ ਹਾਰ ਗਏ ਹਨ।
ਮਾ ਲਾਂਗ ਤਿੰਨ ਵਾਰ ਉਲੰਪਿਕ ਚੈਂਪੀਅਨ ਰਹੇ ਹਨ।ਹਾਲਾਂਕਿ ਦੋਵਾਂ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।ਇਸਦੇ ਨਾਲ ਹੀ ਭਾਰਤ ਟੋਕੀਓ ਉਲੰਪਿਕ ਵਿਚ ਟੇਬਲ ਟੈਨਿਸ ਤੋਂ ਬਾਹਰ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਮਨਿਕਾ ਬੱਤਰਾ ਅਤੇ ਸੁਤੀਰਥ ਮੁਖਰਜੀ ਵੀ ਉਲੰਪਿਕ ਤੋਂ ਬਾਹਰ ਹੋ ਗਏ ਸਨ।