‘ਦ ਖ਼ਾਲਸ ਬਿਊਰੋ:- ਅੱਜ 28 ਜੁਲਾਈ ਨੂੰ ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ 19 ਲੋਕਾਂ ਦੀ ਮੌਤ ਹੋਈ ਹੈ ਜਦਕਿ ਕੁੱਲ ਮੌਤਾਂ ਦੀ ਗਿਣਤੀ 336 ਹੋ ਗਈ ਹੈ। ਅੱਜ 612 ਨਵੇਂ ਮਾਮਲੇ ਸਾਹਮਣੇ ਆਏ ਹਨ, ਕੁੱਲ ਐਕਟਿਵ ਕੇਸ 4290 ਹਨ। ਹੁਣ ਤੱਕ ਕੁੱਲ 9752 ਲੋਕ ਠੀਕ ਹੋ ਘਰਾਂ ਨੂੰ ਪਰਤ ਚੁੱਕੇ ਹਨ।
ਅੱਜ 14 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਪਾਇਆ ਗਿਆ ਹੈ। ਸਭ ਤੋਂ ਜਿਆਦਾ 142 ਕੇਸ ਲੁਧਿਆਣਾ ‘ਚ ਆਏ ਹਨ ਇਸ ਤੋਂ ਇਲਾਵਾਂ ਜਲੰਧਰ ‘ਚ 57, ਅੰਮ੍ਰਿਤਸਰ ‘ਚ 73, ਪਟਿਆਲਾ ‘ਚ 66, ਸੰਗਰੂਰ ‘ਚ 31 ਮੁਹਾਲੀ ‘ਚ 30 ਅਤੇ ਗੁਰਦਾਸਪੁਰ ‘ਚ 24 ਨਵੇਂ ਕੇਸ ਆਏ ਹਨ।h