The Khalas Tv Blog Punjab ਪਿੰਡ ਕਲਿਆਣ ‘ਚੋਂ ਗਾਇਬ ਹੋਏ ਪੁਰਾਤਨ ਸਰੂਪ ਦਾ ਮਸਲਾ: ਅੱਜ ਸ਼੍ਰੋ.ਅ.ਦਲ ਨੇ ਮੁੜ ਲਾਇਆ ਪਟਿਆਲਾ SSP ਦਫ਼ਤਰ ਬਾਹਰ ਧਰਨਾ
Punjab

ਪਿੰਡ ਕਲਿਆਣ ‘ਚੋਂ ਗਾਇਬ ਹੋਏ ਪੁਰਾਤਨ ਸਰੂਪ ਦਾ ਮਸਲਾ: ਅੱਜ ਸ਼੍ਰੋ.ਅ.ਦਲ ਨੇ ਮੁੜ ਲਾਇਆ ਪਟਿਆਲਾ SSP ਦਫ਼ਤਰ ਬਾਹਰ ਧਰਨਾ

Source: News18 PUNJAB

‘ਦ ਖ਼ਾਲਸ ਬਿਊਰੋ:- ਜਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ‘ਚੋਂ  ਪੁਰਾਤਨ ਸਰੂਪ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ  ਪਟਿਆਲਾ ‘ਚ SSP  ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ, ਅੱਜ ਖਾਸ ਤੌਰ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਧਰਨੇ ‘ਚ ਸ਼ਾਮਿਲ ਹੋਏ,  ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਗੁਰਬਾਣੀ ਦਾ ਵੀ ਜਾਪ ਕੀਤਾ ਗਿਆ।

 

ਰੋਜ ਵਜੋ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਗੁਰਦੁਆਰਾ ਸਾਹਿਬ ‘ਚੋਂ ਪੁਰਾਤਨ ਸਰੂਪ ਗਾਇਬ ਹੋਣ ‘ਤੇ ਪਟਿਆਲਾ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ।

 

 

ਇਸ ਮਾਮਲੇ ਨੂੰ ਲੈ ਕੇ 7 ਜੁਲਾਈ ਨੂੰ ਵੀ ਸ਼੍ਰੋ.ਅ.ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ  ਰੋਸ ਧਰਨਾ ਦਿੱਤਾ ਗਿਆ ਸੀ,  ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਜਿਲ੍ਹੇ ਦੇ SSP ਅਤੇ IG ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜਦੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁੰਮ ਹੋਇਆ ਸਰੂਪ ਸੰਗਤ ਦੇ ਸਾਹਮਣੇ ਸਨਮੁਖ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

Exit mobile version