The Khalas Tv Blog Punjab ਵਿਧਾਨ ਸਭਾ ਵਿੱਚ ਅੱਜ ਦੂਜੇ ਦਿਨ ਦੀ ਕਾਰਵਾਈ
Punjab

ਵਿਧਾਨ ਸਭਾ ਵਿੱਚ ਅੱਜ ਦੂਜੇ ਦਿਨ ਦੀ ਕਾਰਵਾਈ

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਦੀ ਕਾਰਵਾਈ ਅੱਜ ਸਵੇਰੇ 09:30 ਤੇ ਸ਼ੁਰੂ ਹੋਈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਸ਼ੂਗਰ ਮਿੱਲ ਦੀ ਗੰਨਾ ਕਾਸ਼ਤਕਾਰਾਂ ਵੱਲ ਬਕਾਇਆ ਰਾਸ਼ੀ ਦੇਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ। ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਜਾਰੀ ਕੀਤਾ ਜਾਵੇਗਾ। ਇਹ ਬਕਾਇਆ ਰਾਸ਼ੀ ਪਿਛਲੀ ਸਰਕਾਰ ਦੇ ਸਮੇਂ ਦਾ ਹੈ।
ਪ੍ਰਸ਼ਨ ਕਾਲ ਦੌਰਾਨ ਸਾਬਕਾ ਮੰਤਰੀ ਸੁੱਖ ਸਰਕਾਰੀ ਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਬੈਂਸ ਆਹਮੋ ਸਾਹਮਣੇ ਹੋ ਗਏ। ਸਰਕਾਰੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਰੇਤਾ 28 ਤੋਂ 29 ਰੁਪਏ ਤੇ ਬਜਰੀ 29 ਤੋਂ 30 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵਿਕ ਰਹੀ ਹੈ ਤੇ 3 ਮਹੀਨਿਆਂ ਵਿਚ 30 ਕਰੋੜ ਮਾਲੀਆ ਮਾਈਨਿੰਗ ਤੋਂ ਇਕੱਠਾ ਹੋਇਆ ਹੈ। ਸੁੱਖ ਸਰਕਾਰੀਆ ਨੇ ਅੱਗੋਂ ਸਵਾਲ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਰੇਤਾ 10 ਰੁਪਏ ਫੁੱਟ ਮਿਲੇਗਾ, ਉਹ ਕਦੋਂ ਤੋਂ ਮਿਲੇਗਾ। ਦੂਜਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਮਾਈਨਿੰਗ ਤੋਂ 20 ਹਜ਼ਾਰ ਕਰੋੜ ਆਮਦਨ ਹੋਵੇਗੀ, ਉਹ ਕਦੋਂ ਤੋਂ ਸ਼ੁਰੂ ਹੋਵੇਗੀ।

ਹਰਜੋਤ ਬੈਂਸ ਨੇ ਇਸਦੇ ਜਵਾਬ ਵਿਚ ਕਿਹਾ ਕਿ ਉਹ ਬਜਟ ਪੇਸ਼ ਹੋਣ ਮਗਰੋਂ ਇਸ ਸਾਰੇ ਮਾਮਲੇ ’ਤੇ ਅੰਕੜਿਆਂ ਸਮੇਤ ਆਪਣਾ ਬਿਆਨ ਦੇਣਗੇ। ਇਸ ਬਹਿਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਉੱਛਲਿਆ ਤੇ ਅਮਨ ਅਰੋੜਾ ਵੱਲੋਂ ਦਾਅਵਾ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ 10-12 ਸਫ਼ਿਆਂ ਦੀ ਮਾਈਨਿੰਗ ਕਰਨ ਵਾਲਿਆਂ ਦੀ ਲਿਸਟ ਹੈ। ਇਸ ’ਤੇ ਪ੍ਰਤਾਪ ਸਿੰਘ ਬਾਜਵਾ ਉੱਠ ਖੜ੍ਹੇ ਹੋਏ ਤੇ ਉਹਨਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਤੋਂ ਹੀ ਮਾਈਨਿੰਗ ਮਾਫ਼ੀਆ ਖਿਲਾਫ ਕਾਰਵਾਈ ਦੀ ਸ਼ੁਰੂਆਤ ਕਰਨ ਦੀ ਜੁਰਅਤ ਵਿਖਾਉਣ।

ਇਸੇ ਦੌਰਾਨ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਸਰਕਿਟ ਹਾਊਸ ਨੂੰ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਵਲੋਂ ਆਪਣੇ ਰਿਸ਼ਤੇਦਾਰ ਨੂੰ ਠੇਕੇ ਤੇ ਦੇਣ ਦਾ ਮੁੱਦਾ ਚੁੱਕਿਆ ਅਤੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਅੱਜ ਵਿਧਾਨ ਸਭਾ ਸ਼ੈਸ਼ਨ ‘ਚ ਮਾਈਨਿੰਗ ਦਾ ਮੁੱਦਾ ਛਾਇਆ ਰਿਹਾ। ਆਪ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਕੋਲ 10 ਪੇਜ਼ਾਂ ਦੀ ਲਿਸਟ ਹੈ। ਜਿਸ ਵਿਚ ਮਾਈਨਿੰਗ ਕਰਨ ਵਾਲਿਆਂ ਦੇ ਨਾਮ ਹਨ। ਜਿਸ ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਪੇਸ਼ ਕਰਕੇ ਫੜੋ, ਨਹੀਂ ਤਾਂ ਬਿਨਾਂ ਵਜ੍ਹਾ ਬਿਆਨਬਾਜ਼ੀ ਨਾ ਕੀਤੀ ਜਾਵੇ।

ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦੁਆਬਾ ਖਿਤੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਇਲਾਕਾ ਸਭ ਤੋਂ ਪਹਿਲਾਂ ਡਰਾਈ ਜੋਨ ਚ ਗਿਆ,ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਹੈ । ਇਸ ਇਲਾਕੇ ਦੀਆਂ ਨਹਿਰਾਂ ਚ ਪਾਣੀ ਦੀ ਘਾਟ ਹੈ ਤੇ ਇਸ ਇਲਾਕੇ ਦੀਆਂ ਨਹਿਰਾਂ ਨੂੰ ਪੱਕੀਆਂ ਕਰਨ ਵੇਲੇ ਵਰਤਿਆ ਗਿਆ ਸਾਮਾਨ ਬਹੁਤ ਘਟੀਆ ਨਿਕਲਿਆ ਹੈ। ਪੰਜਾਬ ਦੀ ਆਰਥਿਕ ਹਾਲਤ ਬਾਰੇ ਪਿਛਲੀਆਂ ਸਰਕਾਰਾਂ ਦੇ ਸਮੇਂ ਹੋਏ ਖਰਚ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵ੍ਹਾਈਟ ਪੇਪਰ ਜਾਰੀ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 21 ਮਾਰਚ ਨੂੰ ਰਾਜਪਾਲ ਸਾਹਿਬ ਦੇ ਸੰਬੋਧਨ ਦੇ ਧੰਨਵਾਦੀ ਮਤੇ ਦੌਰਾਨ ਹੋਈ ਬਹਿਸ ਦਾ ਜੁਆਬ ਦਿੰਦੇ ਹੋਏ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਦੇ ਸੰਬੋਧਨ ਤੇ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਵਾਕਆਊਟ ਕਰਨ ਲਗੇ ,ਜਿਸ ਤੇ ਮੁੱਖ ਮੰਤਰੀ ਪੰਜਾਬ ਨੇ ਤੰਜ ਕਸਦਿਆਂ ਕਿਹਾ ਕਿ ਕਾਂਗਰਸੀਆਂ ਨੂੰ ਸੁਣਨ ਦੀ ਆਦਤ ਨਹੀਂ ਹੈ। ਇਹ ਦਿੱਲੀ ਵੀ ਇਦਾਂ ਹੀ ਕਰਦੇ ਸੀ।

ਇਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ‘ਆਪ’ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ ਤੇ ਇਸ ਦੌਰਾਨ ਕਈ ਮਹਤਵਪੂਰਨ ਫੈਸਲੇ ਲਏ ਗਏ ਹਨ। ਉਹਨਾਂ ਕਿਹਾ ਕਿ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਕਈ ਲੋਕ ਹਿੱਤ ਫੈਸਲੇ ਲਏ ਤੇ ਭ੍ਰਿ ਸ਼ਟਾਚਾਰ ‘ਤੇ ਨਕੇਲ ਵੀ ਕੱਸੀ ਹੈ ।

ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲਿਆਂ ਵਿਚ ਇੱਕ ਇਹ ਵੀ ਫੈਸਲਾ ਸੀ ਕਿ ਸਾਬਕਾ ਵਿਧਾਇਕਾਂ ਨੂੰ ਹੁਣ ਇੱਕ ਕਾਰਜਕਾਲ ਦੀ ਹੀ ਪੈਨਸ਼ਨ ਮਿਲੇਗੀ।ਇਹ ਸਰਕਾਰ ਦਾ ਮਿਸਾਲੀ ਕਦਮ ਸੀ,ਜਿਸ ਲਈ ਬਜਟ ਸੈਸ਼ਨ ਵਿਚ ਬਿਲ ਪਾਸ ਕੀਤਾ ਜਾਵੇਗਾ। ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਲਈ ਸਰਕਾਰੀ ਏਸੀ ਵਾਲਵੋ ਬੱਸਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ।

ਭ੍ਰਿ ਸ਼ ਟਾ ਚਾਰ ਮਾਮ ਲਿਆਂ ਤੇ ਕਾਰਵਾਈ ਕਰਦਿਆਂ ਉਹਨਾਂ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਮਾਮਲਿਆਂ ਨੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਭ੍ਰਿ ਸ਼ ਟਾਚਾਰ ‘ਤੇ ਲਗਾਮ ਕੱਸਣ ਲਈ ਹੀ ਪੰਜਾਬ ਸਰਕਾਰ ਨੇ 95012-00200 ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ,ਜਿਸ ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ 29 ਕੇਸ ਦਰਜ ਹੋਏ ਹਨ ਤੇ 3 ਸਾਬਕਾ ਮੰਤਰੀਆਂ ਸਣੇ 47 ਦੀ ਗ੍ਰਿ ਫਤਾਰੀ ਹੋਈ ਹੈ।ਇਥੋਂ ਤੱਕ ਕਿ ਸਰਕਾਰ ਦੇ ਆਪਣੇ ਸਿਹਤ ਮੰਤਰੀ ਦੀ ਵੀ ਭ੍ਰਿ ਸ਼ਟਾਚਾਰ ਦੇ ਕੇਸ ਵਿਚ ਗ੍ਰਿਫ ਤਾਰੀ ਹੋਈ ਹੈ।

ਇਸ ਤੋਂ ਇਲਾਵਾ ਸੇਵਾ ਕੇਂਦਰਾਂ ‘ਚ 122 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।ਨੋਕਰੀਸ਼ੁਦਾ ਤੇ ਦਿਹਾੜੀਦਾਰ ਲੋਕਾਂ ਲਈ ਸੁਵਿਧਾ ਸੈਂਟਰਾਂ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਹੋ ਰਿਹਾ ਹੈ। ਲੋਕਾਂ ਦੀਆਂ ਸੱਮਸਿਆਵਾਂ ਹੱਲ ਕਰਨ ਲਈ ਸੀਐਮ ਫੀਲਡ ਅਫਸਰ ਦੀ ਨਵੀਂ ਪੋਸਟ ਸ਼ੁਰੂ ਕੀਤੀ ਜਾ ਰਹੀ ਹੈ।

ਗਾਇਕ ਸਿੱਧੂ ਮੂਸੇਵਾਲਾ ਦੀ ਹੱ ਤਿ ਆ ਦੇ ਬਾਅਦ ਐਂਟੀ ਗੈਂ ਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਸਰਕਾਰ ਵਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।ਉਹਨਾਂ ਇਹ ਵੀ ਕਿਹਾ ਕਿ ਗਵਾਹਾਂ ਨੂੰ ਸੁਰੱਖਿਆ ਦੇਣ ਲਈ ਵਿਟਨੈਸ ਪਰੋਟੈਕਸ਼ਨ ਬਿੱਲ ਲਿਆਂਦਾ ਜਾਵੇਗਾ ।

ਪੰਜਾਬ ਵਿੱਚ ਨ ਸ਼ਿਆਂ ਦੀ ਸਮੱਸਿਆ ਨੂੰ ਜੜੋਂ ਪੁਟਣ ਲਈ ਤੇ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਕਰਵਾਉਣ ਵਾਲੇ ਓਟ ਸੈਂਟਰ ਗਿਣਤੀ 500 ਕਰ ਦਿੱਤੀ ਗਈ ਹੈ,ਜਦੋਂ ਕਿ ਪਹਿਲਾਂ ਇਹ 199 ਸਨ। ਹੁਣ ਨਸ਼ਿਆਂ ਨੂੰ ਰੋਕਣ ਲਈ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ ਤੇ ਨਸ਼ਾ ਤਸਕਰਾਂ ਨਾਲ ਸੰਬੰਧ ਰੱਖਣ ਵਾਲੇ ਬਖਸ਼ੇ ਨਹੀਂ ਜਾਣਗੇ।

ਸਿੱਖਿਆ ਪ੍ਰਣਾਲੀ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਛੇਤੀ ਕਾਇਆ-ਕਲਪ ਕੀਤਾ ਜਾਵੇਗਾ ਤੇ ਨਿੱਜੀ ਸਕੂਲਾਂ ਵੱਲੋਂ ਹੁੰਦੀ ਲੁੱਟ ਨੂੰ ਰੋਕਿਆ ਜਾਵੇਗਾ ਤੇ ਨਿੱਜੀ ਸਕੂਲਾਂ ਵਲੋਂ ਆਪਣੀ ਮਰਜ਼ੀ ਨਾਲ ਫੀਸ ਵਧਾਉਣ ਤੇ ਐਨਓਸੀ ਰੱਦ ਕਰਾਂਗੇ। ।ਇਸ ਤੋਂ ਇਲਾਵਾ ਅਧਿਆਪਕਾਂ ਤੋਂ ਪੜਾਈ ਕਰਵਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਕਾਲਜਾਂ ਤੇ ਯੂਨੀਵਰਿਸਟੀ ਦੇ ਪ੍ਰੋਫੈਸਰਾਂ ਨੂੰ ਯੂਜੀਸੀ ਦੇ ਪੇਅ ਸਕੇਲ ਦਿੱਤੇ ਜਾਣਗੇ ਅਤੇ ਅਧਿਆਪਕਾਂ ਨੂੰ ਪੜਾਉਣ ਦੀ ਟ੍ਰੇਨਿੰਗ ਲੈਣ ਲਈ ਵਿਦੇਸ਼ਾਂ ਵਿਚ ਵੀ ਭੇਜਿਆ ਜਾਵੇਗਾ।

ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ 2022 ਨੂੰ ਪੰਜਾਬ ਵਿਚ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ।ਗਰੀਬ ਲੋਕਾਂ ਲਈ 25 ਹਜ਼ਾਰ ਮਕਾਨ ਬਣਾਕੇ ਦਿੱਤੇ ਜਾਣਗੇ ਅਤੇ ਨਕਸ਼ਾ ਪਾਸ ਕਰਨ ਤੋਂ ਬਾਅਦ ਮਕਾਨ ਬਣਾਏ ਜਾਣਗੇ।ਅਣਅਧਿਕਾਰਤ ਕਾਲੋਨੀਆਂ ਤੇ ਵੀ ਸਰਕਾਰ ਕਾਰਵਾਈ ਕਰੇਗੀ। ਸ਼ਹਿਰਾਂ ਲਈ ਮਾਸਟਰਪਲਾਨ ਦੋ-ਤਿੰਨ ਸਾਲਾਂ ਚ ਪੂਰਾ ਹੋ ਜਾਵੇਗਾ।

1 ਜੁਲਾਈ ਤੋਂ ਪੰਜਾਬ ਦੇ ਸਾਰੇ ਖਪਤਕਾਰਾਂ ਨੂੰ ਹਰ ਮਹੀਨੇ 30 ਯੂਨਿਟ ਫ੍ਰੀ ਬਿਜਲੀ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। 15 ਅਗਸਤ ਤੋਂ 75 ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ ,ਜਿਥੇ ਜਾਂਚ,ਦਵਾਈ ਤੇ ਇਲਾਜ ਮੁਫਤ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਜੁਲਾਈ ਤੋਂ ਨਵੀਂ ਮਾਈਨਿੰਗ ਨੀਤੀ ਲਿਆਂਦੀ ਜਾਵੇਗੀ ਤੇ ਸਰਕਾਰ ਰੇਤ ਨੂੰ ਸਸਤੀ ਕਰਨ ਤੇ ਮਾਫੀਆ ‘ਤੇ ਲਗਾਮ ਲਗਾਉਣ ਦੀ ਪੂਰੀ ਤਿਆਰੀ ਵਿੱਚ ਹੈ।

ਕਿਸਾਨਾਂ ਲਈ ਮੁੱਖ ਮੰਤਰੀ ਪੰਜਾਬ ਨੇ ਕਈ ਐਲਾਨ ਕੀਤੇ ਹਨ।ਉਹਨਾਂ ਕਿਹਾ ਕਿ ਸਰਕਾਰ ਦੀ ਬੇਨਤੀ ਤੇ ਕਿਸਾਨਾਂ ਨੇ ਇਸ ਵਾਰ ਤੀਸਰੀ ਫਸਲ ਵਜੋਂ ਮੂੰਗੀ ਨੂੰ ਪਹਿਲ ਦਿੱਤੀ ਤੇ ਮੂੰਗੀ ਦੀ ਕਾਸ਼ਤ ਹੇਠ ਰੱਕਬਾ 54363 ਏਕੜ ਤੋਂ ਵੱਧ ਕੇ 1 ਲੱਖ 28 ਹਜਾਰ ਦੇ ਕਰੀਬ ਹੋ ਗਿਆ ਹੈ।ਹੋਰ ਸਹਾਇਕ ਫਸਲਾਂ ਵਜੋਂ ਦਾਲਾਂ,ਮੱਕੀ,ਤੇਲ ਦੇ ਬੀਜਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਸ ਵਾਰ 25,985 ਕਿਸਾਨਾਂ ਨੇ ਝੇਨੇ ਦੀ ਸਿੱਧੀ ਬਿਜਾਈ ਕੀਤੀ ਹੈ ਤੇ ਪਾਣੀ ਨੂੰ ਬਚਾਉਣ ਲਈ ਹਰ ਪਾਸੇ ਤੋਂ ਕੋਸ਼ਿਸ਼ ਹੋ ਰਹੀ ਹੈ ਤੇ ਸਹਿਯੋਗ ਮਿਲ ਰਿਹਾ ਹੈ।ਸਰਹੱਦੀ ਕਿਸਾਨਾਂ ਨੂੰ ਵੀ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਤੇ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਵਧੀਆ ਬੀਜ ਮਿਲੇ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਤੇ ਕਿਸਾਨਾਂ ਨੂੰ ਹੋਰ ਆਮਦਨ ਦੇ ਸਾਧਨ ਬਣਾਉਣ ਦੀ ਵੀ ਗੱਲ ਕੀਤੀ।

ਇਸ ਤੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁੱਖ ਮੰਤਰੀ ਪੰਜਾਬ ਨੂੰ ਮੂੰਗੀ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਨੂੰ ਇਸ ਵੱਲ ਧਿਆਨ ਦੇਣ ਲਈ ਆਖਿਆ।ਉਹਨਾਂ ਸਲਾਹ ਦਿੱਤੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਲਾਹ ਕਰਕੇ ਅਤੇ ਭਰੋਸੇ ਵਿੱਚ ਲੈ ਕੇ ਕਦੂ ਤੇ ਬੈਨ ਲਾਇਆ ਜਾਵੇ,ਜਿਸ ਦੀ ਮੁੱਖ ਮੰਤਰੀ ਨੇ ਹਾਮੀ ਭਰੀ । ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੀ ਹਾਲਤ ਸੁਧਾਰਨ ਦੀ ਗੱਲ ਕੀਤੀ। ਜਿਸ ਤੋਂ ਬਾਅਦ ਵਿਧਾਨ ਸਭਾ ਦੇ ਸੈਸ਼ਨ ਨੂੰ ਸੋਮਵਾਰ 27 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ।

Exit mobile version