The Khalas Tv Blog Punjab ਤਿੰਨ ਦਿਨਾ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ
Punjab

ਤਿੰਨ ਦਿਨਾ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ

‘ਦ ਖਾਲਸ ਬਿਉਰੋ:ਨਿੱਕੀ ਉਮਰੇ,ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਕੇ ਵੱਖਰਾ ਇਤਿਹਾਸ ਸਿਰਜਣ ਵਾਲੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਕੁਰ ਬਾਨੀ ਨੂੰ ਸਮਰਪਿਤ,ਤਿੰਨ ਦਿਨਾ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ ਹੈ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਰਸੋਂ ਤੋਂ ਸ਼ੁਰੂ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਤੇ ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ। ਜਿਸ ਵਿਚ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਾਜਰੀ ਭਰੀ।ਪਹਿਲੇ ਦਿਨ ਤੋਂ ਸ਼ੁਰੂ ਹੋਏ ਦਿਨ-ਰਾਤ ਦੀਵਾਨ ਕੱਲ ਤੱਕ ਸਜਣਗੇ ਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ 28 ਦਸੰਬਰ ਨੂੰ ਪੁਰਾਤਨ ਰਵਾਇਤ ਅਨੁਸਾਰ ਖਾਲਸਾਈ ਮਹੱਲਾ ਕੱਢਿਆ ਜਾਵੇਗਾ।

Exit mobile version