‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਪੜ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚੇ। ਚੰਨੀ ਨੇ ਸਵੇਰੇ-ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਅਤੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਵੀਰਵਾਰ ਸਵੇਰੇ ਗੁਰਦੁਆਰਾ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਨਤਮਸਤਕ ਹੋਏ। ਮੱਥਾ ਟੇਕਣ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਉਨ੍ਹਾਂ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਹੈ।
ਰਾਜ ਕੁਮਾਰ ਵੇਰਕਾ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਕੋਈ ਜ਼ਿੰਦਗੀ ਖੇਲੇ ਅੰਗਿਆਰਿਆਂ ਦੇ ਨਾਲ ਤੇ ਕੋਈ ਖੇਡਦਾ ਏ ਠੰਡੇ ਫੁਹਾਰਿਆਂ ਦੇ ਨਾਲ, ਜੋ ਨੇ ਰੱਖਦੇ ਭਰੋਸਾ, ਉਹ ਨੇ ਪੁੱਜਦੇ ਟਿਕਾਣੇ, ਕੋਈ ਨੀ ਪੁੱਜਦਾ ਟਿਕਾਣੇ ਦਿਲਾਂ ਹਾਰਿਆਂ ਦੇ ਨਾਲ। ਵੇਰਕਾ ਨੇ ਕਿਹਾ ਕਿ ਇਹ ਖੇਡਾਂ ਤਾਂ ਅਸੀਂ ਕਈ ਸਾਲਾਂ ਤੋਂ ਖੇਡਦੇ ਹਾਂ। ਇਹ ਲੋਕਾਂ ਦਾ ਫਤਵਾ ਹੁੰਦਾ ਹੈ ਅਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਆਪਣੇ ਕਰਮ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਮੈਂ ਲੋਕਾਂ ਦਾ ਸਿਰਫ਼ ਦਿਲ ਹੀ ਨਹੀਂ ਜਿੱਤਿਆ ਬਲਕਿ ਉਨ੍ਹਾਂ ਦੀ ਸੇਵਾ ਵੀ ਕੀਤੀ ਹੈ। ਪਹਿਲੀ ਵੱਡੀ ਪਾਰਟੀ ਕਾਂਗਰਸ ਹੋਵੇਗੀ, ਦੂਜੇ ਨੰਬਰ ਉੱਤੇ ਅਕਾਲੀ ਦਲ ਅਤੇ ਆਪ ਵਿੱਚ ਮੁਕਾਬਲਾ ਹੋਵੇਗਾ। ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਹੀ ਸਰਕਾਰ ਬਣਾਵੇਗੀ।
ਯੂਪੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੀ ਗਿਣਤੀ ਲਈ ਵੀ ਪੂਰੀ ਤਿਆਰੀ ਹੈ। ਵਾਰਾਣਸੀ ਦੇ ਡੀਐੱਮ ਰਾਜ ਸ਼ਰਮਾ ਨੇ ਦੱਸਿਆ ਕਿ ਪੋਸਟਲ ਬੈਲਟ ਸਵੇਰੇ ਅੱਠ ਵਜੇ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਈਵੀਐੱਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਸ਼ਾਮ ਤੱਕ ਗਿਣਤੀ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਧਾਰਾ 144 ਲਾਗੂ ਰਹੇਗੀ।
ਮਨੀਪੁਰ ਵਿੱਚ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਹੇਠ 60 ਵਿਧਾਨ ਸਭਾ ਸੀਟਾਂ ਉੱਤੇ ਗਿਣਤੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਮਣੀਪੁਰ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 12 ਗਿਣਤੀ ਕੇਂਦਰਾਂ ਵਿੱਚ ਕੁੱਲ 41 ਕਾਊਂਟਿੰਗ ਹਾਲ ਬਣਾਏ ਗਏ ਹਨ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਪੁਲਿਸ ਦੀ ਘੱਟੋ-ਘੱਟ ਤਿੰਨ-ਪੱਧਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।
ਸਮਾਜਵਾਦੀ ਪਾਰਟੀ ਵੱਲੋਂ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਹੈ ਕਿ ਈਵੀਐਮ ਨਾਲ ਅਜਿਹਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੇਂਦਰੀ ਚੋਣ ਕਮਿਸ਼ਨ ਹਮੇਸ਼ਾ ਪਾਰਦਰਸ਼ਤਾ ਦਾ ਪਾਲਣ ਕਰਦਾ ਹੈ। ਸੁਸ਼ੀਲ ਚੰਦਰਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨੇ ਵਾਰਾਣਸੀ ਦੇ ਏਡੀਐਮ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਉਦੋਂ ਵੀ ਸੂਚਿਤ ਕਰਨਾ ਪੈਂਦਾ ਹੈ ਜਦੋਂ ਈਵੀਐਮ ਦੀ ਸਿਖਲਾਈ ਲਈ
ਟ੍ਰੇਨਿੰਗ ਦੇ ਲਈ ਲਿਜਾਇਆ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਹੁਣ ਤੱਕ ਹੁਣ ਤੱਕ ਅੱਠ ਸੀਟਾਂ ਦੇ ਮਿਲੇ ਰੁਝਾਨ।ਕਾਂਗਰਸ ਚਾਰ, ਆਪ ਤਿੰਨ ਤੇ ਅਕਾਲੀ ਦਲ ਇੱਕ ਸੀਟ ਮੂਹਰੇ।
ਮਿਲੇ ਰੁਝਾਨ ਅਨੁਸਾਰ ਆਪ 10,ਕਾਂਗਰਸ 6 ,ਅਕਾਲੀ 4 ,ਭਾਜਪਾ 2 ਸੀਟਾਂ ਤੇ ਅੱਗੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੜਤ ਬਣਾਈ ਹੋਈ ਹੈ।
ਆਪ 11, ਕਾਂਗਰਸ 7, ਅਕਾਲੀ 5, ਬੀਜੇਪੀ 2 ਸੀਟਾਂ ‘ਤੇ ਅੱਗੇ ਹਨ।
ਆਪ 12,ਕਾਂਗਰਸ 7 ,ਅਕਾਲੀ 5 ,ਭਾਜਪਾ 2 ਸੀਟਾਂ ਤੇ ਅੱਗੇ ।
ਹੁਣ ਤੱਕ ਆਪ 13,ਕਾਂਗਰਸ 7 ,ਅਕਾਲੀ 5 ,ਭਾਜਪਾ 2 ਸੀਟਾਂ ਤੇ ਅੱਗ ਹਨ।
ਆਪ 30,ਕਾਂਗਰਸ 11 ,ਅਕਾਲੀ 5 ,ਭਾਜਪਾ 1 ਸੀਟਾਂ ਤੇ ਅੱਗੇ ਹਨ।
ਆਪ 30,ਕਾਂਗਰਸ 15 ,ਅਕਾਲੀ 5 ,ਭਾਜਪਾ 1 ਸੀਟਾਂ ਤੇ ਅੱਗੇ ।
ਆਪ 30,ਕਾਂਗਰਸ 18 ,ਅਕਾਲੀ 5 ,ਭਾਜਪਾ 1 ਸੀਟਾਂ ਤੇ ਅੱਗੇ ।
ਆਪ ਦੀ ਚੜਤ ਲਗਾਤਾਰ ਬਰਕਰਾਰ ਆਪ 31,ਕਾਂਗਰਸ 18 ,ਅਕਾਲੀ 8 ,ਭਾਜਪਾ 1 ਸੀਟਾਂ ਤੇ ਅੱਗੇ
ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਪਹੁੰਚੇ ਸ਼੍ਰੀ ਦੱਤ ਮੰਦਰ ।
ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਅੱਗੇ ਹਨ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਅੱਗੇ ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ‘ਤੇ ਚੱਲ ਰਹੇ ਹਨ ਅੱਗੇ।
ਆਪ 32,ਕਾਂਗਰਸ 18 ,ਅਕਾਲੀ 8 ,ਭਾਜਪਾ 2 ਸੀਟਾਂ ਤੇ ਅੱਗੇ ਹੁਣ ਤੱਕ ਮੁਕੇਰੀਆ ਤੋਂ ਸਰਬਜੋਤ ਸਿੰਘ ਸਾਬੀ ਅੱਗੇਆਮ ਆਦਮੀ ਪਾਰਟੀ ਦੀ ਚੜਤ ਬਰਕਰਾਰ ਹੈ ।
ਆਪ 36,ਕਾਂਗਰਸ 17 ,ਅਕਾਲੀ 7 ,ਭਾਜਪਾ 2 ਸੀਟਾਂ ਤੇ ਅੱਗੇ
ਆਪ 36,ਕਾਂਗਰਸ 21 ,ਅਕਾਲੀ 7 ,ਭਾਜਪਾ 2 ਸੀਟਾਂ ਤੇ ਅੱਗੇ
ਆਪ 36,ਕਾਂਗਰਸ 21 ,ਅਕਾਲੀ 9 ,ਭਾਜਪਾ 4 ਸੀਟਾਂ ਤੇ ਅੱਗੇ
ਭਗਵੰਤ ਮਾਨ ਦੀ ਮਾਂ ਨੇ ਆਪਣੇ ਪੁੱਤ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮਿਹਰ ਕਰੇਗਾ। ਉਨ੍ਹਾਂ ਕਿਹਾ ਕਿ ਮੇਰਾ ਅਸ਼ੀਰਵਾਦ ਪੁੱਤ ਦੇ ਨਾਲ ਹੈ। ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੀਆਂ ਹਨ। ਮੇਰੇ ਮਾਨ ਨੂੰ ਪੂਰਾ ਸਾਥ ਹੈ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਲਈ ਸਾਗ ਬਣਾਇਆ ਹੈ । ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਮੂਹਰੇ ਹਨ।
ਦੂਜੇ ਪਾਸੇ ਸੁਖਬੀਰ ਬਾਦਲ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅੱਗੇ ਚੱਲ ਰਹੇ ਹਨ। ‘ਆਪ’ ਚੱਲ ਰਹੀ ਸਭ ਤੋਂ ਅੱਗੇ,ਦੂਜੇ ਨੰਬਰ ‘ਤੇ ਕਾਂਗਰਸ । ਉੱਤਰ ਪ੍ਰਦੇਸ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸਵੇਰੇ 8.30 ਵਜੇ ਤੱਕ ਆਏ ਰੁਝਾਨਾਂ ਵਿੱਚ ਸਮਾਜਵਾਦੀ ਪਾਰਟੀ 4 ਅਤੇ ਭਾਜਪਾ 3 ਸੀਟਾਂ ਅੱਗੇ ਚੱਲ ਰਹੀ ਹੈ। ਲਖੀਮਪੁਰ ਖੀਰੀ ਦੀਆਂ ਸਾਰੀਆਂ ਸੀਟਾਂ ‘ਤੇ ਭਾਜਪਾ ਅੱਗੇ।ਉੱਤਰ ਪ੍ਰਦੇਸ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਯੂਪੀ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਨੇ ਟਵੀਟ ਕੀਤਾ, “ਜਨਤਾ ਜਿੱਤ ਰਹੀ ਹੈ, ਗੁੰਡਾਗਰਦੀ ਹਾਰ ਰਹੀ ਹੈ।” ਅਖਿਲੇਸ਼ ਯਾਦਵ ਅਤੇ ਯੋਗੀ ਆਦਿਤਿਆਨਾਥ ਦੋਵੇਂ ਆਪੋ-ਆਪਣੇ ਹਲਕਿਆਂ ਤੋਂ ਅੱਗੇ ।
ਆਪ 40,ਕਾਂਗਰਸ 25 ,ਅਕਾਲੀ 10 ,ਭਾਜਪਾ 4 ਸੀਟਾਂ ਤੇ ਅੱਗੇ , ਸਮਰਾਲਾ ਤੋਂ ਅਕਾਲੀ ਦਲ ਅੱਗੇ,ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਨੇ ਪਿੱਛੇ ।
ਆਪ 40, ਕਾਂਗਰਸ 36, ਅਕਾਲੀ 15, ਬੀਜੇਪੀ 2 ਸੀਟਾਂ ‘ਤੇ ਅੱਗੇ। ਪਟਿਆਲਾ ਸੀਟ ਤੋ ਕੈਪਟਨ ਅਮਰਿੰਦਰ 3300 ਵੋਟਾ ਤੋ ਪਿੱਛੇ ਚਲ ਰਹੇ ਹਨ। ਅੰਮ੍ਰਿਤਸਰ ਪੂਰਬੀ ਸੀਟ ਤੋ ਨਵਜੋਤ ਸਿੰਘ ਸਿੱਧੂ ਅੱਗੇ ਚਲ ਰਹੇ ਹਨ।
ਆਪ 47, ਕਾਂਗਰਸ 26, ਅਕਾਲੀ 12, ਬੀਜੇਪੀ 5 ਸੀਟਾਂ ‘ਤੇ ਅੱਗੇ।
ਸ਼ੁਰੂਆਤੀ ਰੁਝਾਨਾਂ ‘ਚ ਆਪ ਨੂੰ ਵੱਡਾ ਹੁੰਗਾਰਾਵ ਮਿਲਿਆ ਹੈ।ਪੰਜਾਬ ‘ਚ ‘ਆਪ’ ਦੀ ਮਜ਼ਬੂਤੀ ਬਰਕਰਾਰ
ਰਜਿੰਦਰ ਕੌਰ ਭੱਠਲ , ਪਰਮਿੰਦਰ ਸਿੰਘ ਢੀਂਡਸਾ ਪੱਛੜੇ। ਫਿਰੋਜ਼ਪੁਰ ਦਿਹਾਤੀ ਤੋਂ ਆਪ ਅੱਗੇ।
ਆਪ 50, ਕਾਂਗਰਸ 31, ਅਕਾਲੀ 12, ਬੀਜੇਪੀ 5 ਸੀਟਾਂ ‘ਤੇ ਅੱਗੇ। ਪੋਸਟਲ ਬੈਲਟ ਰਿਹਾ ਆਪ ਦੇ ਹੱਕ ‘ਚ।
ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਪੱਛੜੇ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਤੀਜੇ ਨੰਬਰ ‘ਤੇ ਖਿਸਕਿਆ
ਉੱਤਰ ਪ੍ਰਦੇਸ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਯੂਪੀ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਨੇ ਟਵੀਟ ਕੀਤਾ, “ਜਨਤਾ ਜਿੱਤ ਰਹੀ ਹੈ, ਗੁੰਡਾਗਰਦੀ ਹਾਰ ਰਹੀ ਹੈ।”
ਉੱਤਰ ਪ੍ਰਦੇਸ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੂਪੀ ਚੋਣਾਂ ਦੀ ਗਿਣਤੀ ਦੌਰਾਨ ਟਵੀਟ ਕਰਕੇ ਕਿਹਾ ਹੈ ਕਿ “ਇਮਤਿਹਾਨ ਅਜੇ ਬਾਕੀ ਹੈ, ‘ਫ਼ੈਸਲਿਆਂ’ ਦਾ ਸਮਾਂ ਆ ਗਿਆ ਹੈ। ਗਿਣਤੀ ਕੇਂਦਰਾਂ ‘ਤੇ ਦਿਨ ਰਾਤ ਸੁਚੇਤ ਰਹਿਣ ਲਈ ਸਪਾ ਗਠਜੋੜ ਦੇ ਹਰੇਕ ਵਰਕਰ, ਸਮਰਥਕ, ਆਗੂ, ਅਹੁਦੇਦਾਰ ਅਤੇ ਸ਼ੁਭਚਿੰਤਕ ਦਾ ਤਹਿ ਦਿਲੋਂ ਧੰਨਵਾਦ! ਲੋਕਤੰਤਰ ਦੇ ਸਿਪਾਹੀ’ ਜਿੱਤ ਦਾ ਸਰਟੀਫਿਕੇਟ ਲੈ ਕੇ ਹੀ ਪਰਤਣ।
ਕਪੂਰਥਲਾ ਤੋਂ ਰਾਣਾ ਗੁਰਜੀਤ ਚੱਲ ਰਹੇ ਨੇ ਅੱਗੇ, ਸਿਮਰਨਜੀਤ ਸਿੰਘ ਮਾਨ ਹਲਕਾ ਅਮਰਗੜ੍ਹ ਤੋਂ 2500 ਵੋਟਾਂ ਨਾਲ ਅੱਗੇ ਹਨ।ਮਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਪੱਛੜੀ। ਨਵਾਂਸ਼ਹਿਰ ਤੋਂ ਬਸਪਾ ਦਾ ਨਛੱਤਰ ਪਾਲ 50 ਵੋਟਾਂ ਨਾਲ ਮੂਹਰੇ ਹਨ। ਮੁੱਖ ਮੰਤਰੀ ਚੰਨੀ ਭਦੌੜ ਤੋਂ ਪੱਛੜੇ । ਖਰੜ ਤੋਂ ਗਗਨ ਅਨਮੋਲ ਮਾਨ 175 ਵੋਟਾਂ ਨਾਲ ਅੱਗੇ।
ਆਪ 59, ਕਾਂਗਰਸ 30, ਅਕਾਲੀ 9, ਬੀਜੇਪੀ 5 ਸੀਟਾਂ ‘ਤੇ ਅੱਗੇ
ਦਿੜਬਾ ਤੋਂ ਹਰਪਾਲ ਸਿੰਘ ਚੀਮਾ ਅੱਗੇ। ਮੁੱਢਲੇ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ‘ਚ। ਪਟਿਆਲਾ ਦੀਆਂ ਸਾਰੀਆਂ ਅੱਠ ਸੀਟਾਂ ‘ਤੇ ‘ਆਪ’ ਨੇ ਲਈ ਲੀਡ।
ਆਪ 63, ਕਾਂਗਰਸ 27, ਅਕਾਲੀ 9, ਬੀਜੇਪੀ 4 ਸੀਟਾਂ ‘ਤੇ ਅੱਗੇ।
ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਪੱਛੜੇ। ਭੁਲੱਥ ਤੋਂ ਬੀਬੀ ਜਗੀਰ ਕੌਰ ਚੱਲ ਰਹੇ ਨੇ ਅੱਗੇ, ਰਾਏਕੋਟ ਤੋਂ ਆਪ ਚੱਲ ਰਹੀ ਹੈ ਅੱਗੇ। ਖਡੂਰ ਸਾਹਿਬ ਤੋਂ ਆਪ ਚੱਲ ਰਹੀ ਹੈ ਅੱਗੇ।
ਆਪ 70, ਕਾਂਗਰਸ 21, ਅਕਾਲੀ 8, ਬੀਜੇਪੀ 4 ਸੀਟਾਂ ‘ਤੇ ਅੱਗੇ। ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਅੱਗੇ, ਮਾਨਸਾ ਤੋਂ ਸਿੱਧੂ ਮੂਸੇਵਾਲਾ 6800 ਵੋਟਾਂ ਨਾਲ ਪੱਛੜਿਆ। ਮੁਹਾਲੀ ਦੇ ਪਹਿਲੇ ਰਾਊਂਡ ‘ਚ ਕੁਲਵੰਤ ਸਿੰਘ ਨੂੰ 3479, ਬਲਬੀਰ ਸਿੱਧੂ ਨੂੰ 2624 ਮਿਲੇ ਵੋਟ।
ਚੰਨੀ ਦੋਵੇਂ ਵਿਧਾਨ ਸਭਾ ਸੀਟਾਂ ਤੋਂ ਪੱਛੜੇ। ਜ਼ੀਰਾ ਤੋਂ ਆਪ ਚੱਲ ਰਹੀ ਹੈ ਅੱਗੇ। ਬਠਿੰਡਾ ਦਿਹਾਤੀ ਤੋਂ ਆਪ ਦਾ ਅਮਿਤ ਰਤਨ ਮੂਹਰੇ।ਦੀਨਾਨਗਰ ਤੋਂ ਆਪ ਦਾ ਸ਼ਮਸ਼ੇਰ ਸਿੰਘ ਅੱਗੇ।
ਆਪ 73,ਕਾਂਗਰਸ 20 ,ਅਕਾਲੀ 8 ,ਭਾਜਪਾ 4 ਸੀਟਾਂ ਤੇ ਅੱਗੇ। ਮਾਨਸਾ ਦੀਆ ਤਿੰਨੋ ਸੀਟਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ। ਪਟਿਆਲਾ ਤੋਂ ਆਪ ਅੱਗੇ। ਧੂਰੀ ਤੋਂ ਗੋਲਡੀ ਨਿਕਲਿਆ ਭਗਵੰਤ ਮਾਨ ਤੋਂ ਮੂਹਰੇ।
ਹੁਣ ਤੱਕ ਦੇ ਰੁਝਾਨਾਂ ‘ਚ ਆਪ ਨੰਬਰ 1, ਭਾਜਪਾ ਫਾਡੀ। ਮਾਨਸਾ ਤੋਂ ਵਿਜੇ ਸਿੰਗਲਾ ਚੱਲ ਰਹੇ ਨੇ ਅੱਗੇ।ਡੇਰਾ ਬੱਸੀ ਪਹਿਲੇ ਰਾਊਂਡ ‘ਚ ਐੱਨ.ਕੇ.ਸ਼ਰਮਾ ਨੂੰ 2407, ਆਪ ਦਾ ਰੰਧਾਵਾ 3792 ਨਾਲ ਅੱਗੇ। ਬੁਢਲਾਡਾ ‘ਚ ਆਪ 4850 ਵੋਟਾਂ ਨਾਲ ਅੱਗੇ.
ਆਪ 77, ਕਾਂਗਰਸ 22, ਅਕਾਲੀ 7, ਬੀਜੇਪੀ 3 ਸੀਟਾਂ ‘ਤੇ ਅੱਗੇ, ਪਹਿਲੇ ਰਾਊਂਡ ‘ਚ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਧੱਕਾ। ਫਗਵਾੜਾ ਤੋਂ ਆਪ ਦਾ ਜੋਗਿੰਦਰ ਸਿੰਘ ਮਾਨ ਮੂਹਰੇ। ਮੋਗਾ ਤੋਂ ਆਪ ਦੀ ਡਾ.ਅਮਨਦੀਪ ਕੌਰ ਅਰੋੜਾ ਅੱਗੇ। ਜਲਾਲਾਬਾਦ ਤੋਂ ਸੁਖਬੀਰ ਬਾਦਲ ਪੱਛੜੇ। ਮੋਹਾਲੀ ਤੋਂ ਪਹਿਲੇ ਗੇੜ ਤੋਂ ਬਾਅਦ ‘ਆਪ’ ਉਮੀਦਵਾਰ ਕੁਲਵੰਤ ਸਿੰਘ ਅੱਗੇ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ‘ਤੋਂ ਆਪ ਅੱਗੇ,ਸਿੱਧੂ ਦੂਜੇ ਤੇ ਮਜੀਠੀਆ ਤੀਜੇ ਸਥਾਨ ‘ਤੇ ਹਨ।
ਆਪ 80, ਕਾਂਗਰਸ 15, ਅਕਾਲੀ 11, ਬੀਜੇਪੀ 5 ਸੀਟਾਂ ‘ਤੇ ਅੱਗੇ।
ਪਠਾਨਕੋਟ ਤੋਂ ਅਸ਼ਵਨੀ ਕੁਮਾਰ ਸ਼ਰਮਾ ਅੱਗੇ। ਆਤਮ ਨਗਰ ਤੋਂ ਸਿਮਰਨਜੀਤ ਸਿੰਘ ਬੈਂਸ ਪੱਛੜੇ। ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ ਅੱਗੇ। ਕਰਤਾਰਪੁਰ ਤੋਂ ਆਪ ਨੇ ਅਕਾਲੀ ਦਲ ਨੂੰ ਪਛਾੜਿਆ।
ਦੂਜੇ ਪਾਸੇ ਯੂਪੀ ਵਿੱਚ ਭਾਜਪਾ 207 ਸੀਟਾਂ ‘ਤੇ ਚੱਲ ਰਹੀ ਹੈ ਅੱਗੇ, ਸਮਾਜਵਾਦੀ ਪਾਰਟੀ 79, ਬਸਪਾ ਤੇ ਕਾਂਗਰਸ ਚਾਰ-ਚਾਰ ਉੱਤੇ ਮੂਹਰੇ ਹਨ।
ਆਪ 84, ਕਾਂਗਰਸ 16, ਅਕਾਲੀ 10, ਬੀਜੇਪੀ 5 ਸੀਟਾਂ ‘ਤੇ ਅੱਗੇ। ਦੂਜੇ ਰਾਊਂਡ ‘ਚ ਆਪ ਨੇ ਲਿਆਂਦੀ ਹਨੇਰੀ।ਲੰਬੀ ਤੋਂ ਆਪ ਦਾ ਗੁਰਮੀਤ ਸਿੰਘ ਖੁੱਡੀਆ ਅੱਗੇ।
ਪੰਜਾਬ ਚੋਣਾਂ ਦੇ ਰੁਝਾਨ ਵਿੱਚ ਆਪ ਨੂੰ ਮਿਲ ਰਹੀ ਲੀਡ ‘ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ “ਪੰਜਾਬ ਵਿੱਚ ਪਾਰਟੀ ਦੀ ਜਿੱਤ ਇਹ ਸਾਬਤ ਕਰ ਰਹੀ ਹੈ ਕਿ ਆਮ ਲੋਕ ਜਾਗ ਚੁੱਕੇ ਹਨ। ਸਾਡੀ ਪਾਰਟੀ ਕਾਂਗਰਸ ਦੀ ਕੁਦਰਤੀ ਬਦਲ ਹੈ।”
“ਇਹ ਨਹੀਂ ਹੈ ਕਿ ਅਸੀਂ ਇੱਕ ਹੋਰ ਰਾਜ ਵਿੱਚ ਸੱਤਾ ਵਿੱਚ ਆਉਣ ਜਾ ਰਹੇ ਹਾਂ, ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਰਾਸ਼ਟਰੀ ਪੱਧਰ ‘ਤੇ ਇੱਕ ਵਿਕਲਪ ਵਜੋਂ ਉੱਭਰ ਰਹੇ ਹਾਂ।”
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ 6000 ਵੋਟਾਂ ਨਾਲ ਪੱਛੜੇ। ਧੂਰੀ ਤੋਂ ਭਗਵੰਤ ਮਾਨ ਮੁੜ ਮੂਹਰੇ, ਇੱਕ ਬੈਂਸ ਪੰਜਵੇਂ ਨੰਬਰ ‘ਤੇ, ਇੱਕ ਤੀਜੇ ਨੰਬਰ ‘ਤੇ । ਸੰਯੁਕਤ ਕਿਸਾਨ ਮੋਰਚੇ ਦੇ ਪੱਲੇ ਪਈ ਨਿਰਾਸ਼ਾ। ਚੋਣ ਕਮਿਸ਼ਨ ਅਨੁਸਾਰ ਉੱਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ 25 ਸੀਟਾਂ ‘ਤੇ ਅੱਗੇ, ਕਾਂਗਰਸ 17 ਸੀਟਾਂ ‘ਤੇ, ਬਸਪਾ- 2, ਹੋਰ-2 ਸੀਟਾਂ ‘ਤੇ।ਖਰੜ ਤੋਂ ਗਗਨ ਅਨਮੋਲ ਮਾਨ ਵਧੀ ਜਿੱਤ ਵੱਲ,ਚੰਨੀ, ਕੈਪਟਨ, ਬਾਦਲ ਨੂੰ ਵਿਰੋਧੀਆਂ ਨੇ ਪਛਾੜਿਆ,ਕੋਹਲੀ ਅਮਰਿੰਦਰ ਸਿੰਘ ਤੋਂ 9592 ਵੋਟਾਂ ਨਾਲ ਅੱਗੇ।
ਮਨੀਪੁਰ ਦੇ ਮੁੱਖ ਮੰਤਰੀ ਏਐਨ. ਬਿਰੇਨ ਨੇ ਕਿਹਾ ਕਿ ਭਾਜਪਾ ਪੂਰਨ ਬੁਹਮੱਤ ਦੇ ਨਾਲ ਰਾਜ ਵਿੱਚ ਸਰਕਾਰ ਬਣਾਏਗੀ। ਬਿਰੇਨ ਨੇ ਕਿਹਾ ਕਿ “ ਮੈਂ ਪ੍ਰਮਾਤਮਾ ਨੂੰ ਅਰਦਾਸ ਕੀਤੀ ਹੈ ਕਿ ਆਉਣ ਵਾਲੇ ਪੰਜ ਸਾਲ ਵੀ ਸ਼ਾਂਤੀ ਅਤੇ ਵਿਕਾਸ ਦੇ ਨਾਲ ਬੀਤਣ।
ਆਪ 84, ਕਾਂਗਰਸ 18, ਅਕਾਲੀ 9, ਬੀਜੇਪੀ 4 ਸੀਟਾਂ ‘ਤੇ ਅੱਗੇ
ਗਿੱਦੜਬਾਹਾ ਤੋਂ ਰਾਜਾ ਵੜਿੰਗ ਪੱਛੜੇ। ਬਾਦਲ ਪਿਉ-ਪੁੱਤ ਦੋਵੇਂ ਪੱਛੜੇ ,ਸੱਸ ਜਵਾਈ ਭੱਠਲ ਤੇ ਬਾਜਵਾ ਵੀ ਚੱਲ ਰਹੇ ਨੇ ਪਿੱਛੇ। ਮਜੀਠੀਆ ਨੂੰ ਜੇਲ੍ਹ ‘ਚ ਆਉਣ ਲੱਗੀਆਂ ਤ੍ਰੇਲੀਆਂ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਹੈ ਕਿ ਜਨਤਾ ਸਪਾ ਗਠਜੋੜ ਦੇ ਅਖੌਤੀ ਦਿੱਗਜ ਨੇਤਾਵਾਂ ਨੂੰ ਵੀ ਨਕਾਰ ਰਹੀ ਹੈ।
ਉਨ੍ਹਾਂ ਨੇ ਟਵੀਟ ‘ਚ ਲਿਖਿਆ, ”ਭਾਜਪਾ ਨੂੰ ਬਦਨਾਮ ਕਰਨ ਲਈ ਸਪਾ ਦੇ ਅਖਿਲੇਸ਼ ਯਾਦਵ ਜੀ ਨੇ ਝੂਠ ਬੋਲਣ ਦੇ ਆਟੋਮੈਟਿਕ ਬਣਨ ਦਾ ਕੰਮ ਕੀਤਾ।” ਉਨ੍ਹਾਂ ਨੇ ਅਗਲੇ ਟਵੀਟ ‘ਚ ਲਿਖਿਆ, ”ਸਮਾਜਵਾਦੀ ਪਾਰਟੀ ਦਾ ਸਫਾਇਆ ਹੁੰਦਾ ਦੇਖ ਕੇ ਸਿਰਫ ਭਾਜਪਾ ਹੀ ਨਹੀਂ, ਸਗੋਂ ਪੂਰਾ ਸੂਬਾ ਖੁਸ਼ ਹੈ।”
ਆਪ 86,ਕਾਂਗਰਸ 17 ,ਅਕਾਲੀ 9 ,ਭਾਜਪਾ 4 ,ਹੋਰ- 1 ਸੀਟਾਂ ਤੇ ਅੱਗੇ। ਮੌੜ ‘ਚ ਸੰਯੁਕਤ ਸਮਾਜ ਮੋਰਚੇ ਦਾ ਲੱਖਾ ਸਿਧਾਣਾ ਦੂਜੇ ਨੰਬਰ ‘ਤੇ। ਕੈਪਟਨ ਅਮਰਿੰਦਰ ਸਿੰਘ 7109 ਵੋਟਾਂ ਨਾਲ ਪਿੱਛੇ। ਡੇਰਾਬੱਸੀ ਤੀਜੇ ਰਾਊਂਡ ‘ਚ ਆਪ ਨੇ ਰੱਖੀ ਲੀਡ ਬਰਕਰਾਰ।
ਉੱਤਰ ਪ੍ਰਦੇਸ਼ ‘ਚ 10 ਵਜੇ ਤੱਕ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ 154 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉਸ ਦੀ ਸਭ ਤੋਂ ਵੱਡੀ ਵਿਰੋਧੀ ਸਮਾਜਵਾਦੀ ਪਾਰਟੀ ਨੂੰ 57 ਸੀਟਾਂ ‘ਤੇ ਲੀਡ ਮਿਲੀ ਹੈ। ਬਸਪਾ 4 ਸੀਟਾਂ ‘ਤੇ ਅਤੇ ਕਾਂਗਰਸ 6 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਪਿੱਛੇ ਚੱਲ ਰਹੇ ਮੰਤਰੀਆਂ ਵਿਚ :
ਮਨਪ੍ਰੀਤ ਸਿੰਘ ਬਾਦਲ
ਅਮਰਿੰਦਰ ਸਿੰਘ ਰਾਜਾ ਵੜਿੰਗ
ਰਾਜ ਕੁਮਾਰ ਵੇਰਕਾ
ਕਾਕਾ ਰਣਦੀਪ ਸਿੰਘ
ਗੁਰਕੀਰਤ ਸਿੰਘ ਕੋਟਲੀ
ਭਾਰਤ ਭੂਸ਼ਣ ਆਸ਼ੂ
ਵਿਜੇ ਇੰਦਰ ਸਿੰਗਲਾ
ਰਜ਼ੀਆ ਸੁਲਤਾਨਾ
ਗੋਆ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸਵੇਰੇ 10 ਵਜੇ ਤੱਕ ਦੇ ਰੁਝਾਨਾਂ ‘ਚ ਭਾਜਪਾ ਬਹੁਮਤ ਦੇ ਨੇੜੇ ਪਹੁੰਚ ਗਈ ਹੈ।
ਵੋਟਾਂ ਦੀ ਗਿਣਤੀ ਦੇ ਦੋ ਘੰਟੇ ਬਾਅਦ ਭਾਜਪਾ 20 ਸੀਟਾਂ ‘ਤੇ ਅਤੇ ਕਾਂਗਰਸ 12 ਸੀਟਾਂ ‘ਤੇ ਅੱਗੇ ਹੈ।ਇਸ ਦੇ ਨਾਲ ਹੀ ਬਾਕੀਆਂ ਨੂੰ ਵੀ 7 ਸੀਟਾਂ ‘ਤੇ ਬੜ੍ਹਤ ਦਿਖਾਈ ਦੇ ਰਹੀ ਹੈ।
ਗੋਆ ਵਿੱਚ 40 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਲਈ 21 ਸੀਟਾਂ ਦੀ ਲੋੜ ਹੈ।
ਗੋਆ ਦੀਆਂ ਸਾਰੀਆਂ 40 ਸੀਟਾਂ ਲਈ ਅਧਿਕਾਰਤ ਰੁਝਾਨ ਬਾਹਰ; ਭਾਜਪਾ 18 ‘ਤੇ, ਕਾਂਗਰਸ 12 ‘ਤੇ ਅੱਗੇ ਹੈ। ਸੀਐਮ ਪ੍ਰਮੋਦ ਸਾਵੰਤ ਹੁਣ ਤੱਕ ਸਨਕੇਲਿਮ ‘ਚ 300 ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਰਾਜ ਵਿੱਚ ਬਹੁਮਤ ਦਾ ਨਿਸ਼ਾਨ – 21.
ਆਪ 88, ਕਾਂਗਰਸ 12, ਅਕਾਲੀ 11, ਬੀਜੇਪੀ 5 ਸੀਟਾਂ ‘ਤੇ ਅੱਗੇ।ਮਾਲਵੇ ਦੀਆਂ 69 ਵਿੱਚੋਂ 64 ਸੀਟਾਂ ‘ਤੇ ਆਪ ਅੱਗੇ, ਪੂਰੇ ਮਾਲਵੇ ‘ਚ ਕੀਤਾ ਸਫ਼ਾਇਆ। ਰੋਪੜ ਤੋਂ ਡਾ. ਦਲਜੀਤ ਚੀਮਾ ਪੱਛੜੇ। ਮੁੱਖ ਮੰਤਰੀ ਸਮੇਤ ਪੰਜਾਬ ਦੇ ਬਹੁਤੇ ਮੰਤਰੀ ਪੱਛੜੇ
ਜਰਨੈਲ ਸਿੰਘ ਨੇ ਸੰਗਰੂਰ ਤੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਜੋ ਨਤੀਜੇ ਆ ਰਹੇ ਹਨ, ਉਸਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਪੰਜਾਬ ਦੇ ਲੋਕਾਂ ਨੂੰ ਆਪ ਵਿੱਚ ਆਸ ਦੀ ਕਿਰਨ ਨਜ਼ਰ ਆਈ ਹੈ, ਜਿਸਦਾ ਪ੍ਰਮਾਣ ਅੱਜ ਨਤੀਜਿਆਂ ਦੇ ਰੂਪ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਆਪ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਪੰਜਾਬ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਹੋਵੇਗੀ ਤੇ ਪੰਜਾਬ ਨੂੰ ਨਵਾਂ ਮੌਕਾ ਮਿਲੇਗਾ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਚੰਨੀ ਨੂੰ ਲੋਕ ਮੌਕਾ ਨਹੀਂ ਦੇਣਗੇ। ਭਗਵੰਤ ਮਾਨ ਦੇ ਚਿਹਰੇ ਉੱਤੇ ਲੋਕਾਂ ਨੇ ਮੋਹਰ ਲਾਈ ਹੈ। ਬਹੁਤ ਜਲਦ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਹੋਣਗੇ।
ਆਪ 86, ਕਾਂਗਰਸ 15, ਅਕਾਲੀ 8, ਬੀਜੇਪੀ 5 ਸੀਟਾਂ ‘ਤੇ ਅੱਗੇ,ਭੁਲੱਥ ਤੋਂ ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਪਛਾੜਿਆ। ਆਪ 89, ਕਾਂਗਰਸ 13, ਅਕਾਲੀ 7, ਬੀਜੇਪੀ 5 ਸੀਟਾਂ ‘ਤੇ ਅੱਗੇ।
ਭਗਵੰਤ ਮਾਨ 15 ਹਜ਼ਾਰ ਵੋਟ ਨਾਲ ਅੱਗੇ ਨਿਕਲਿਆ, ਕੈਪਟਨ ਅਮਰਿੰਦਰ ਸਿੰਘ 10 ਹਜ਼ਾਰ ਵੋਟਾਂ ਨਾਲ ਪਿੱਛੇ। ਬਾਦਲ, ਚੰਨੀ, ਭੱਠਲ ਅਤੇ ਅਮਰਿੰਦਰ ਦੇ ਘਰੇ ਸਨਾਟਾ ਛਾਇਆ। ਸਿੱਧੂ ਦਾ ਪੰਜਾਬ ਮਾਡਲ ਲੋਕਾਂ ਨੇ ਲਾਇਆ ਖੂੰਝੇ ।
ਕਾਂਗਰਸ ਵਰਕਰਾਂ ਨੇ ਦਿੱਲੀ ਵਿੱਚ ਈਵੀਐਮ ਦਾ ਵਿਰੋਧ ਕੀਤਾ ਕਿਉਂਕਿ ਤਾਜ਼ਾ ਅਧਿਕਾਰਤ ਰੁਝਾਨਾਂ ਅਨੁਸਾਰ ਪਾਰਟੀ ਸਾਰੇ ਪੰਜ ਰਾਜਾਂ ਵਿੱਚ ਪਿਛੇ ਚੱਲ ਰਹੀ ਹੈ।
ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ‘ਤੋਂ ਅੱਗੇ।