The Khalas Tv Blog India ਅੱਜ ਦੇਸ਼ ਭਰ ‘ਚ ਡਾਕਟਰ ਕਰਨਗੇ ਭੁੱਖ ਹੜਤਾਲ, RG ਕਾਰ ਹਸਪਤਾਲ ਦੇ 50 ਡਾਕਟਰਾਂ ਨੇ ਦਿੱਤਾ ਅਸਤੀਫਾ
India

ਅੱਜ ਦੇਸ਼ ਭਰ ‘ਚ ਡਾਕਟਰ ਕਰਨਗੇ ਭੁੱਖ ਹੜਤਾਲ, RG ਕਾਰ ਹਸਪਤਾਲ ਦੇ 50 ਡਾਕਟਰਾਂ ਨੇ ਦਿੱਤਾ ਅਸਤੀਫਾ

ਪੱਛਮੀ ਬੰਗਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਨੂੰ ਲੈ ਕੇ ਡਾਕਟਰ ਅੱਜ ਦੇਸ਼ ਵਿਆਪੀ ਭੁੱਖ ਹੜਤਾਲ ਕਰਨਗੇ। ਡਾਕਟਰਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫਾਮਾ) ਨੇ ਸਮਰਥਨ ਦਿੱਤਾ ਹੈ। ਫੈਮਾ ਨੇ ਦੇਸ਼ ਭਰ ਦੇ ਸਿਹਤ ਕਰਮਚਾਰੀਆਂ ਨੂੰ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਡਾਕਟਰਾਂ ਦੀ ਐਸੋਸੀਏਸ਼ਨ ਨੇ ਸੋਮਵਾਰ ਨੂੰ ਮੀਟਿੰਗ ਕੀਤੀ ਸੀ, ਜਿਸ ਵਿੱਚ ਬੁੱਧਵਾਰ (9 ਅਕਤੂਬਰ) ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਫੈਮਾ ਦੇ ਪ੍ਰਧਾਨ ਸੁਵਰੰਕਰ ਦੱਤਾ ਨੇ ਕਿਹਾ, ਅਸੀਂ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਆਪਣੇ ਸਟੈਂਡ ਵਿੱਚ ਇੱਕਜੁੱਟ ਹਾਂ। ਦੱਤਾ ਨੇ ਕਿਹਾ ਕਿ, ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਅਸੀਂ ਪੱਛਮੀ ਬੰਗਾਲ ਵਿੱਚ ਆਪਣੇ ਸਾਥੀਆਂ ਨਾਲ ਇੱਕਮੁੱਠਤਾ ਦਿਖਾਉਣ ਲਈ ਦੇਸ਼ ਵਿਆਪੀ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।

ਦੱਤਾ ਨੇ ਇਹ ਵੀ ਜ਼ੋਰ ਦਿੱਤਾ ਕਿ ਭੁੱਖ ਹੜਤਾਲ ਦਾ ਮਕਸਦ ਜੂਨੀਅਰ ਡਾਕਟਰਾਂ ਦੀ ਆਵਾਜ਼ ਬੁਲੰਦ ਕਰਨਾ ਹੈ। ਜੋ ਹਫ਼ਤਿਆਂ ਤੋਂ ਹੜਤਾਲ ‘ਤੇ ਹਨ ਅਤੇ ਬਿਹਤਰ ਕੰਮਕਾਜੀ ਹਾਲਤਾਂ, ਬਿਹਤਰ ਸੁਰੱਖਿਆ ਪ੍ਰੋਟੋਕੋਲ ਅਤੇ ਹੋਰ ਲੋੜੀਂਦੇ ਸੁਧਾਰਾਂ ਦੀ ਵਕਾਲਤ ਕਰਦੇ ਹਨ। ਫੈਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਾਕਟਰਾਂ ਦੀ ਯੂਨੀਅਨ ਨੇ ਦੇਸ਼ ਭਰ ਦੇ ਸਿਹਤ ਕਰਮਚਾਰੀਆਂ ਨੂੰ ਸਹੀ ਇਲਾਜ ਅਤੇ ਬਿਹਤਰ ਹਾਲਤਾਂ ਲਈ ਆਪਣੀ ਲੜਾਈ ਨੂੰ ਮਜ਼ਬੂਤ ​​ਕਰਨ ਲਈ ਹੜਤਾਲ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

ਇਸ ਦੇ ਨਾਲ ਹੀ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕਰੀਬ 50 ਸੀਨੀਅਰ ਡਾਕਟਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਡਾਕਟਰਾਂ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਹ ਕਦਮ ਚੁੱਕਿਆ ਹੈ। ਜੂਨੀਅਰ ਡਾਕਟਰ ਮਹਿਲਾ ਡਾਕਟਰ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਹਨ।

Exit mobile version