The Khalas Tv Blog India ਸੋਮਵਾਰ ਨੂੰ ਕਿਸਾਨਾਂ ਦੇ ਐਲਾਨੇ ਦਿੱਲੀ ਪ੍ਰਦਰਸ਼ਨ ‘ਤੇ ਹਿਲੀ ਸਰਕਾਰ,ਰੋਕਣ ਲਈ ਚੁੱਕੇ ਵੱਡੇ ਕਦਮ
India Punjab

ਸੋਮਵਾਰ ਨੂੰ ਕਿਸਾਨਾਂ ਦੇ ਐਲਾਨੇ ਦਿੱਲੀ ਪ੍ਰਦਰਸ਼ਨ ‘ਤੇ ਹਿਲੀ ਸਰਕਾਰ,ਰੋਕਣ ਲਈ ਚੁੱਕੇ ਵੱਡੇ ਕਦਮ

22 ਅਗਸਤ ਨੂੰ ਕਿਸਾਨਾਂ ਨੇ ਮੰਗਾਂ ਨੂੰ ਲੈਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ

ਦ ਖ਼ਾਲਸ ਬਿਊਰੋ : 9 ਮਹੀਨੇ ਬਾਅਦ ਇੱਕ ਵਾਰ ਮੁੜ ਤੋਂ ਦਿੱਲੀ ਟੀਕਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ । ਕਿਸਾਨਾਂ ਦੇ 22 ਅਗਸਤ ਨੂੰ ਦਿੱਲੀ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਨੇ ਸਰਹੱਦ ‘ਤੇ ਬੈਰੀਗੇਟਿੰਗ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸਿਰਫ਼ ਇੰਨਾਂ ਹੀ ਨਹੀਂ ਸੀਮਿੰਟ ਦੀ ਦੀਵਾਰਾਂ ਵੀ ਖੜੀਆਂ ਕੀਤੀਆਂ ਜਾ ਰਹੀਆਂ ਹਨ ਤਾਂਕਿ ਕਿਸਾਨ ਅੱਗੇ ਨਾ ਵਧ ਸਕਣ, ਦਿੱਲੀ ਦੇ ਜੰਤਰ-ਮੰਤਰ ਵਿੱਚ ਹੋਣ ਵਾਲੇ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਹੀ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਸਨ। ਸੰਯੁਕਤ ਕਿਸਾਨ ਮੋਰਚੇ ਦਾ ਇਲਜ਼ਾਮ ਹੈ ਕਿ ਸਰਕਾਰ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ ਇਸ ਲਈ ਉਨ੍ਹਾਂ ਨੇ ਦਿੱਲੀ ਵਿੱਚ ਧਰਨੇ ਦਾ ਫੈਸਲਾ ਲਿਆ ਹੈ।

ਕਿਸਾਨਾਂ ਨੇ ਲਖੀਮਪੁਰ ਖੀਰੀ ਲਈ ਘੱਤੀਆਂ ਵਹੀਰਾਂ, 'ਟੇਨੀ' ਦੀ ਬਰਖ਼ਾਸਤਗੀ ਸਮੇਤ ਕਈ ਮੰਗਾਂ  ਨੂੰ ਲੈ ਕੇ ਧਰਨਾ ਸ਼ੁਰੂ

ਲਖੀਮਪੁਰ ਵਿੱਚ 3 ਦਿਨਾਂ ਦਾ ਧਰਨਾ

ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਗਸਤ ਤੋਂ 20 ਅਗਸਤ ਦੇ ਵਿਚਾਲੇ ਲਖੀਮਪੁਰ ਵਿੱਚ 75 ਘੰਟਿਆਂ ਦਾ ਧਰਨਾ ਲਗਾਇਆ ਗਿਆ ਸੀ, ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ 10 ਹਜ਼ਾਰ ਤੋਂ ਵੱਧ ਕਿਸਾਨ ਪਹੁੰਚੇ ਸਨ। ਇਸ ਦੌਰਾਨ ਕਿਸਾਨਾਂ ਦੀ ਮੁੱਖ ਮੰਗ ਸੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੈਨੀ ਨੂੰ ਅਹੁਦੇ ਤੋਂ ਹਟਾ ਕੇ ਗ੍ਰਿਫਤਾਰ ਕੀਤਾ ਜਾਵੇ ।  ਇਸ ਤੋਂ ਇਲਾਵਾ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਤਕੁਨਿਆ ਸਮਝੌਤੇ ਦੇ ਤਹਿਤ ਕਿਸਾਨਾਂ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਸੀ ਕਿ ਸਰਕਾਰ ਨੇ MSP ‘ਤੇ ਜਿਹੜੀ ਕਮੇਟੀ ਬਣਾਈ ਹੈ ਉਸ ਵਿੱਚ ਜ਼ਿਆਦਾਤਰ ਉਹ ਹੀ ਲੋਕ ਸ਼ਾਮਲ ਨੇ ਜਿਹੜੇ ਖੇਤੀ ਕਾਨੂੰਨੀ ਦੇ ਹੱਕ ਵਿੱਚ ਸਨ।

ਅਜਿਹੇ ਵਿੱਚ SKM ਦੇ 3 ਮੈਂਬਰ ਆਪਣਾ ਪੱਖ ਕਿਵੇਂ ਰੱਖਣਗੇ,ਕਿਸਾਨਾਂ ਵੱਲੋਂ ਬਿਜਲੀ ਸੋਧ ਬਿਲ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।  ਉਨ੍ਹਾਂ ਦਾ ਕਹਿਣਾ ਹੈ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਸਬਸਿਡੀ ਬੰਦ ਹੋਵੇਗੀ ਬਲਕਿ ਖਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਨੂੰ ਵੀ ਵਧ ਨੁਕਸਾਨ ਹੋਵੇਗਾ, ਖਪਤਕਾਰਾਂ ਨੂੰ ਬਿਜਲੀ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਦੀ ਤਰਜ਼ ‘ ਤੇ ਅਦਾ ਕਰਨੀ ਹੋਵੇਗੀ,31 ਜੁਲਾਈ ਨੂੰ ਪੰਜਾਬ ਦੇ ਕਿਸਾਨਾਂ ਨੇ ਅੰਮ੍ਰਿਤਸਰ, ਬਠਿੰਡਾ ਰੇਲਵੇ ਟਰੈਕ ਨੂੰ ਵੀ ਬੰਦ ਕੀਤਾ ਸੀ।

Exit mobile version