The Khalas Tv Blog Punjab ਬੈਂਕਾਂ ਨੇ ਬਦਲਿਆ ਸਮਾਂ, ਪੜ੍ਹੋ ਇਹ ਖਬਰ, ਨਹੀਂ ਤਾਂ ਤੁਹਾਡਾ ਸਮਾਂ ਹੋ ਸਕਦਾ ਹੈ ਖਰਾਬ
Punjab

ਬੈਂਕਾਂ ਨੇ ਬਦਲਿਆ ਸਮਾਂ, ਪੜ੍ਹੋ ਇਹ ਖਬਰ, ਨਹੀਂ ਤਾਂ ਤੁਹਾਡਾ ਸਮਾਂ ਹੋ ਸਕਦਾ ਹੈ ਖਰਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਬੈਂਕਾਂ ਦੇ ਕੰਮਕਾਜ ਦਾ ਸਮਾਂ ਬਦਲਿਆ ਗਿਆ ਹੈ। ਬੈਂਕਾਂ ਵਿੱਚ ਹੁਣ ਕੰਮ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ। ਬੈਂਕਾਂ ਦੇ ਬੰਦ ਹੋਣ ਦਾ ਸਮਾਂ 4 ਵਜੇ ਤੱਕ ਕੀਤਾ ਗਿਆ ਹੈ।

ਜਾਰੀ ਕੀਤੀਆਂ ਗਈਆਂ ਹਦਾਇਤਾਂ

  • ਹਰ ਦੂਜੇ ਅਤੇ ਚੌਥੇ ਸ਼ਨੀਵਾਰ ਬੈਂਕ ਬੰਦ ਰਹਿਣਗੇ।
  • ਬੈਂਕਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ।
  • ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ, ਜਿਵੇਂ ਕਿ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ, ਮਾਸਕ ਪਾਉਣ ਦੀਆਂ ਪਾਲਣਾ ਕੀਤੀ ਜਾਵੇ।
  • ਗ੍ਰਾਹਕਾਂ ਨੂੰ ਏਟੀਐੱਮ ਦੇ ਰਾਹੀਂ ਹੀ ਪੈਸੇ ਕਢਵਾਉਣ ਲਈ ਉਤਸ਼ਾਹਿਤ ਕਰਨਾ, ਤਾਂ ਜੋ ਹੱਥਾਂ ਦੇ ਸੰਪਰਕ ਤੋਂ ਬਚਿਆ ਜਾ ਸਕੇ।
  • ਬੈਂਕ ਦੇ ਜਿਹੜੇ ਕਰਮਚਾਰੀ ਸਰੀਰਕ ਪੱਖੋਂ ਕਮਜ਼ੋਰ, ਅੰਗਹੀਣ ਜਾਂ ਫਿਰ ਕੋਈ ਔਰਤ ਕਰਮਚਾਰੀ ਜੋ ਗਰਭਵਤੀ ਹੈ, ਉਸਨੂੰ ਜੇ ਮੁਮਕਿਨ ਹੋਵੇ ਤੋਂ ਘਰ ਤੋਂ ਹੀ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ।
  • ਕਰਮਚਾਰੀ ਕਰੋਨਾ ਵੈਕਸੀਨ ਜ਼ਰੂਰ ਲਗਵਾਉਣ ਅਤੇ ਆਪਣੇ ਪਰਿਵਾਰ ਨੂੰ ਵੀ ਲਗਵਾਉਣ।
Exit mobile version