The Khalas Tv Blog India ਸ਼ਰਮਨਾਕ ! ਗੁਰੂ ਸਾਹਿਬ ਦੀ ਹਜ਼ੂਰੀ ‘ਚ ਕ੍ਰਿਪਾਨਾਂ ਚੱਲੀਆਂ !
India

ਸ਼ਰਮਨਾਕ ! ਗੁਰੂ ਸਾਹਿਬ ਦੀ ਹਜ਼ੂਰੀ ‘ਚ ਕ੍ਰਿਪਾਨਾਂ ਚੱਲੀਆਂ !

ਬਿਉਰੋ ਰਿਪੋਰਟ : ਦਿੱਲੀ ਦੇ ਇੱਕ ਸਿੰਘ ਸਭਾ ਗੁਰਦੁਆਰੇ ਤੋਂ ਬਹੁਤ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਤਿਲਕ ਨਗਰ ਦੇ ਬਲਾਕ ਨੰਬਰ 20 ਦੇ ਗੁਰੂ ਘਰ ਵਿੱਚ 2 ਗੁੱਟ ਆਪਸ ਵਿੱਚ ਲੜ ਦੇ ਹੋਏ ਵਿਖਾਈ ਦੇ ਰਹੇ ਹਨ । ਦੋਵਾਂ ਪਾਸੇ ਦੇ ਹਮਾਇਤੀਆਂ ਨੇ ਕ੍ਰਿਪਾਨਾਂ ਕੱਢ ਲਈਆਂ ਅਤੇ ਇੱਕ ਦੂਜੇ ‘ਤੇ ਹਮਲੇ ਦੀ ਕੋਸ਼ਿਸ਼ ਕਰ ਰਹੇ ਸਨ । ਇਸ ਦੌਰਾਨ ਕਈ ਸਿੱਖਾਂ ਦੀ ਦਸਤਾਰਾਂ ਦੀ ਵੀ ਬੇਅਦਬੀ ਹੋਈ । ਇਹ ਸਾਰਾ ਕੁਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹੋਇਆ। ਮੌਕੇ ‘ਤੇ ਮੌਜੂਦ ਔਰਤਾਂ ਨੇ ਵੀ ਲੜਾਈ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ । ਮੌਕੇ ‘ਤੇ ਮੌਜੂਦ ਸੰਗਤਾਂ ਨੇ ਦੋਵੇ ਗੁੱਟਾਂ ਨੂੰ ਸ਼ਾਂਤ ਕਰਵਾਉਣ ਦੇ ਲਈ ਕਾਫੀ ਮੁਸ਼ਕਤ ਕਰਨੀ ਪਈ ।

ਇਹ ਵੀਡੀਓ 2 ਦਿਨ ਪੁਰਾਣਾ ਹੈ ਪਰ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਜਿਸ ਗੁਰੂ ਘਰ ਵਿੱਚ ਹਿੰਸਾ ਹੋਈ ਹੈ ਉਹ ਪਿਸ਼ੌਰੀਆਂ ਦੇ ਗੁਰਦੁਆਰੇ ਨਾਲ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ । ਇਸ ਇਲਾਕੇ ਵਿੱਚ ਅਫ਼ਗ਼ਾਨਿਸਤਾਨ ਤੋਂ ਆਈ ਪਿਸ਼ੌਰੀ ਬਰਾਦਰੀ ਕਾਫ਼ੀ ਵੱਡੀ ਗਿਣਤੀ ਵਿੱਚ ਵਸੀ ਹੈ । ਦੱਸਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਲੈਕੇ ਦੋਵੇਂ ਗੁੱਟ ਆਪਸ ਵਿੱਚ ਉਲਝੇ ਸਨ । ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਮੌਕੇ ਤੋਂ ਸਾਹਮਣੇ ਆਇਆ ਤਸਵੀਰਾਂ ਸ਼ਰਮਨਾਕ ਹਨ । ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੂੰ ਲੈਕੇ ਗੁਰੂ ਦੀ ਹਜ਼ੂਰੀ ਵਿੱਚ ਅਜਿਹੀ ਹਰਕਤ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ ਹੈ । ਹਾਲਾਂਕਿ ਦੋਵੇਂ ਗੁੱਟਾਂ ਵੱਲੋਂ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਸ਼੍ਰੀ ਅਕਾਲ ਦੇ ਜਥੇਦਾਰ ਸਾਹਿਬ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ ਮੀਟਿੰਗ ਦੌਰਾਨ ਅਜਿਹੀਆਂ 2 ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਖ਼ਿਲਾਫ਼ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਫ਼ੈਸਲਾ ਸੁਣਾਇਆ ਸੀ । ਇੱਕ ਇੰਦੌਰ ਦੇ ਗੁਰਦੁਆਰਾ ਸਾਹਿਬ ਜੀ ਦੂਜਾ ਹੁਸ਼ਿਆਰਪੁਰ ਦਾ ਗੁਰਦੁਆਰਾ ਸੀ । ਜਿੱਥੇ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਕਮੇਟੀ ਦੇ ਅਹੁਦੇਦਾਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।

Exit mobile version