The Khalas Tv Blog India TIKTOK ਦੀ ਹੋ ਸਕਦੀ ਹੈ ਭਾਰਤ ‘ਚ ਮੁੜ ਵਾਪਸੀ! ਪੜ੍ਹੋ ਪੂਰੀ ਖ਼ਬਰ
India

TIKTOK ਦੀ ਹੋ ਸਕਦੀ ਹੈ ਭਾਰਤ ‘ਚ ਮੁੜ ਵਾਪਸੀ! ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਲਦਾਖ ਵਿਖੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਮਗਰੋਂ ਭਾਰਤ ਵੱਲੋਂ ਚੀਨੀ ਸ਼ਾਰਟ ਵੀਡੀਓ ਐੱਪ Tiktok ਨੂੰ 4 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਇਸ ਦੌਰਾਨ ਇੰਟਰਨੈੱਟ ‘ਤੇ ਕਈ ਦੇਸੀ ਸ਼ਾਰਟ ਵੀਡੀਓ ਐੱਪ ਆਏ ਹਨ, ਪਰ Tiktok ਦੇ ਫੈਨ ਤੇ ਯੂਜ਼ਰ ਹੁਣ ਵੀ ਨਵੇਂ ਐੱਪ ਦੀ ਘੱਟ ਹੀ ਵਰਤੋਂ ਕਰਦੇ ਹਨ। ਅਜਿਹੇ ਵਿੱਚ ਖ਼ਬਰ ਆ ਰਹੀ ਹੈ ਕਿ PUBG ਵਾਂਗ ਹੁਣ Tiktok ਵੀ ਭਾਰਤ ਵਿੱਚ ਵਾਪਸੀ ਕਰ ਸਕਦੀ ਹੈ।

2019 ਦੇ ਮਿਲੇ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਟਿੱਕਟਾਕ ਦੇ 120 ਮਿਲੀਅਨ ਯੂਜ਼ਰ ਨੇ 2019 ਵਿੱਚ ਫ੍ਰੀ ਐਪ ਦੇ ਹਿਸਾਬ ਨਾਲ ਟਿੱਕਟਾਕ ਦੂਜਾ ਸਭ ਤੋਂ ਜ਼ਿਆਦਾ ਡਾਊਨ ਲੋਡ ਕਰਨ ਵਾਲਾ ਐੱਪ ਸੀ।

Tiktok ਦੇ ਭਾਰਤੀ ਹੈਡ ਨਿਖਿਲ ਗਾਂਧੀ ਨੇ ਭਾਰਤ ਦੇ ਮੁਲਾਜ਼ਮਾਂ ਨੂੰ ਇੱਕ E-Mail ਕੀਤੀ ਹੈ। ਇਸ ਮੇਲ ਵਿੱਚ ਉਮੀਦ ਜਤਾਈ ਹੈ ਕਿ Tiktok ਭਾਰਤ ਵਿੱਚ ਵਾਪਸੀ ਦੀਆਂ ਪੂਰੀਆਂ ਤਿਆਰੀ ਕਰ ਰਿਹਾ ਹੈ। ਟੇਕ ਸਾਈਟ ਗਿਜਬੋਟ ਮੁਤਾਬਿਕ ਹੁਣ Tiktok ਵੀ ਵਾਪਸ ਆ ਸਕਦਾ ਹੈ। ਚੀਨੀ ਐੱਪ ਨੇ ਯਕੀਨ ਦਵਾਇਆ ਹੈ ਕਿ ਸਰਕਾਰ ਨਾਲ ਗੱਲਬਾਤ ਦੇ ਜ਼ਰੀਏ ਬੈਨ ਹਟਾਇਆ ਜਾ ਰਿਹਾ ਹੈ।

Exit mobile version