‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾ ਨੀ ਅੰਦੋ ਲਨ ਦਾ ਚਿਹਰਾ ਬਣੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੁਨੀਆ ਭਰ ਵਿੱਚ ਛਾ ਗਏ ਹਨ। ਉਨ੍ਹਾਂ ਦੇ ਨਾਅਰਿਆਂ ਦੀ ਗੂੰਜ ਲੰਡਨ ਵਿੱਚ ਸੁਣਾਈ ਦੇਣ ਲੱਗੀ ਹੈ। ਟਿਕੈਤ ਦੇ ਨਾਂ ਦੀ 21ਵੀਂ ਸੈਂਚਰੀ ਆਈਕਨ ਪੁਰਸਕਾਰ ਲ਼ਈ ਚੋਣ ਹੋ ਗਈ ਹੈ। ਖੇਤੀ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਲੰਡਨ ਦੀ ਇੱਕ ਸੰਸਥਾ ਨੇ ਅੰਦੋ ਲਨ ਚਲਾਉਣ ਅਤੇ ਇਸ ਵਿੱਚ ਨਵੀਂ ਜਾਨ ਫੂਕਣ ਕਰਕੇ ਇਸ ਪੁਰਸਕਾਰ ਲਈ ਰਾਕੇਸ਼ ਟਿਕੈਤ ਨੂੰ ਨਾਮਜ਼ਦ ਕੀਤਾ ਗਿਆ ਹੈ। ਰਸਮੀ ਤੌਰ ‘ਤੇ ਐਲਾਨ 10 ਦਸੰਬਰ ਨੂੰ ਕੀਤਾ ਜਾਵੇਗਾ। ਲੰਡਨ ਦੇ ਸਕੁਵੇਅਰਡ ਵਾਟਰ ਮਿਲਨ ਕੰਪਨੀ ਵਿਸ਼ਵ ਭਰ ਵਿੱਚ ਵੱਖਰੀ ਮਿਸਾਲ ਕਾਇਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਆਈਕਨ ਪੁਰਸਕਾਰ ਦਿੰਦੀ ਹੈ। 21ਵੀਂ ਸਦੀ ਦਾ ਇਹ ਪੁਰਸਕਾਰ ਰਾਕੇਸ਼ ਟਿਕੈਤ ਦੀ ਝੋਲੀ ਪਿਆ ਹੈ।