The Khalas Tv Blog India ਟਿਕੈਤ ਨੇ ਕੀਤਾ ਅਰਵਿੰਦ ਕੇਜਰੀਵਾਲ ਦਾ ਬਚਾਅ
India

ਟਿਕੈਤ ਨੇ ਕੀਤਾ ਅਰਵਿੰਦ ਕੇਜਰੀਵਾਲ ਦਾ ਬਚਾਅ

‘ਦ ਖ਼ਾਲਸ ਬਿਊਰੋ :‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਵੱਲੋਂ ਅਰਵਿੰਦ ਕੇਜਰੀਵਾਲ ਤੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਇੱਕ ਬਿਆਨ ਦਿੱਤਾ ਹੈ,ਜਿਸ ਵਿੱਚ ਉਹਨਾਂ ਕੇਜਰੀਵਾਲ ਦਾ ਬਚਾਅ ਕੀਤਾ ਹੈ। ਟਿਕੈਤ ਨੇ ਕੁਮਾਰ ਵਿਸ਼ਵਾਸ ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਆਪ ਪਾਰਟੀ ਵੱਲੋਂ ਰਾਜ ਸਭਾ ਦੀ ਸੀਟ ਨਾ ਮਿਲਣ ਕਰਕੇ ਉਹ ਕੇਜਰੀਵਾਲ ‘ਤੇ ਇਹ ਦੋਸ਼ ਲਗਾ ਰਿਹਾ ਹੈ। ‘ਆਪ’ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਨੇ ਇਹ ਗੰਭੀਰ ਇਲਜ਼ਾਮ ਲਗਾਇਆ ਸੀ ਕਿ ਕੇਜਰੀਵਾਲ ਖਾਲਿਸਤਾਨੀਆਂ ਦਾ ਸਮਰਥਨ ਕਰਦੇ ਹਨ ਤੇ ਇਹ ਮੁੱਦਾ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਟਿਕੈਤ ਨੇ ਇਸ ਮਾਮਲੇ ਵਿੱਚ ਕੇਜਰੀਵਾਲ ਦਾ ਸਮਰਥਨ ਕਰਦੇ ਹੋਏ ਕੁਮਾਰ ਵਿਸ਼ਵਾਸ ‘ਤੇ ਪਲਟਵਾਰ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ, “ਉਹ ਅੰਦੋਲਨਕਾਰੀ ਤਾਂ ਹਨ, ਪਰ ਅਜਿਹਾ ਨਹੀਂ ਲੱਗਦਾ। ਕੁਮਾਰ ਵਿਸ਼ਵਾਸ ਪਹਿਲਾਂ ਪਾਰਟੀ ਵਿੱਚ ਸਨ। ਜੇਕਰ ਰਾਜ ਸਭਾ ਦੀ ਮੈਂਬਰੀ ਮਿਲ ਜਾਂਦੀ ਤਾਂ ਠੀਕ ਸੀ ਪਰ ਜੇਕਰ ਰਾਜ ਸਭਾ ਨਹੀਂ ਮਿਲੀ, ਫਿਰ ਇਲਜ਼ਾਮ ਲਾਇਆ ਗਿਆ।” ਮੈਨੂੰ ਕੇਜਰੀਵਾਲ ਬਾਰੇ ਅਜਿਹਾ ਕੁਝ ਨਹੀਂ ਲੱਗਦਾ।

Exit mobile version