The Khalas Tv Blog India ਮਾਪਿਆਂ ਦੀ ਵੱਡੀ ਲਾਪਰਵਾਹੀ ਨਾਲ ਗਈ 3 ਸਾਲਾ ਬੱਚੀ ਦੀ ਜਾਨ! 2 ਘੰਟਿਆਂ ਤੱਕ ਮਾਰਦੀ ਰਹੀ ਆਵਾਜ਼ਾਂ
India

ਮਾਪਿਆਂ ਦੀ ਵੱਡੀ ਲਾਪਰਵਾਹੀ ਨਾਲ ਗਈ 3 ਸਾਲਾ ਬੱਚੀ ਦੀ ਜਾਨ! 2 ਘੰਟਿਆਂ ਤੱਕ ਮਾਰਦੀ ਰਹੀ ਆਵਾਜ਼ਾਂ

ਰਾਜਸਥਾਨ ਦੇ ਕੋਟਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਘੰਟੇ ਤੱਕ ਕਾਰ ‘ਚ ਬੰਦ ਰਹਿਣ ਤੋਂ ਬਾਅਦ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਦੇ ਮਾਤਾ-ਪਿਤਾ ਉਸ ਨੂੰ ਨਾਲ ਲੈ ਕੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਗਏ ਸਨ। ਉਥੇ ਪਹੁੰਚ ਕੇ ਸਾਰੇ ਕਾਰ ‘ਚੋਂ ਉੱਤਰ ਗਏ ਪਰ ਮਾਸੂਮ ਬੱਚੀ ਕਾਰ ਵਿੱਚ ਹੀ ਰਹਿ ਗਈ। ਮਾਪੇ ਜਸ਼ਨਾਂ ਵਿੱਚ ਰੁੱਝ ਗਏ, ਕਰੀਬ ਦੋ ਘੰਟੇ ਬਾਅਦ ਬੱਚੀ ਬਾਰੇ ਪਤਾ ਲੱਗਾ। ਫਿਰ ਬੱਚੀ ਦੀ ਭਾਲ ਕੀਤੀ ਗਈ। ਜਦੋਂ ਮਾਤਾ-ਪਿਤਾ ਕਾਰ ਕੋਲ ਪਹੁੰਚੇ ਤਾਂ ਮਾਸੂਮ ਬੱਚੀ ਬੇਹੋਸ਼ ਪਿਆ ਸੀ। ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਮਾਮਲਾ ਕੋਟਾ ਜ਼ਿਲ੍ਹੇ ਦੇ ਖਤੌਲੀ ਥਾਣਾ ਖੇਤਰ ਦੇ ਪਿੰਡ ਜੋਰਾਵਰਪੁਰਾ ਦਾ ਹੈ। ਪੁਲਿਸ ਮੁਤਾਬਕ ਕੋਟਾ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਪ੍ਰਦੀਪ ਨਗਰ ਆਪਣੀ ਪਤਨੀ ਜੋਤੀ ਨਗਰ ਅਤੇ ਦੋ ਧੀਆਂ ਗੌਰੀ (7) ਅਤੇ ਗਾਰਵੀ (3) ਨਾਲ ਪਿੰਡ ਜੋਰਾਵਰਪੁਰਾ ਵਿਆਹ ਸਮਾਗਮ ਲਈ ਗਿਆ ਹੋਇਆ ਸੀ। ਦੁਪਹਿਰ ਕਰੀਬ 3 ਵਜੇ ਪ੍ਰਦੀਪ ਆਪਣੀ ਪਤਨੀ ਤੇ ਬੱਚਿਆਂ ਨਾਲ ਉੱਥੇ ਪਹੁੰਚ ਗਿਆ।

ਵਿਆਹ ਵਾਲੀ ਥਾਂ ਪਹੁੰਚ ਕੇ ਸਾਰੇ ਕਾਰ ਤੋਂ ਹੇਠਾਂ ਉਤਰ ਗਏ। ਗਾਰਵੀ ਖੇਡਦੇ-ਖੇਡਦੇ ਗੱਡੀ ਵਿੱਚ ਦੁਬਾਰਾ ਬੈਠ ਗਈ। ਪਿਤਾ ਕਾਰ ਨੂੰ ਲੌਕ ਕਰਕੇ ਚਲੇ ਗਏ। ਇਸ ਤੋਂ ਬਾਅਦ ਸਾਰੇ ਪ੍ਰੋਗਰਾਮ ਵਿੱਚ ਰੁੱਝ ਗਏ। ਪ੍ਰਦੀਪ ਤੇ ਜੋਤੀ ਵੱਖ ਹੋ ਗਏ ਸਨ, ਇਸ ਲਈ ਦੋਵੇਂ ਸੋਚਦੇ ਰਹੇ ਕਿ ਬੱਚੀ ਉਨ੍ਹਾਂ ਵਿੱਚੋਂ ਕਿਸੇ ਇੱਕ ਨਾਲ ਹੈ।

ਜਦੋਂ ਦੋ ਘੰਟੇ ਬਾਅਦ ਦੋਨਾਂ ਦੀ ਮੁਲਾਕਾਤ ਹੋਈ ਤਾਂ ਉਨ੍ਹਾਂ ਵੇਖਿਆ ਕਿ ਬੱਚੀ ਕਿਸੇ ਨਾਲ ਵੀ ਨਹੀਂ ਹੈ। ਇਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ, ਕਰੀਬ 10 ਮਿੰਟ ਬਾਅਦ ਜਦੋਂ ਪਿਤਾ ਕਾਰ ਦੇ ਨੇੜੇ ਪਹੁੰਚਿਆ ਤਾਂ ਉਸ ਵਿਚ ਮਾਸੂਮ ਬੱਚੀ ਬੇਹੋਸ਼ ਪਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗਾਰਵੀ ਦੀ ਮਾਂ ਉਸ ਦੀ ਮੌਤ ਦਾ ਦਰਦ ਨਹੀਂ ਝੱਲ ਪੈ ਰਹੀ। ਉਹ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਪਰਿਵਾਰ ਨੇ ਹਾਲੇ ਲੰਘੀ 4 ਮਈ ਨੂੰ ਹੀ ਗਾਰਵੀ ਦਾ ਜਨਮ ਦਿਨ ਮਨਾਇਆ ਸੀ ਤੇ ਕਰੀਬ 12 ਦਿਨਾਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ।

ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ। ਪਰ ਪਰਿਵਾਰ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 

ਇਹ ਵੀ ਪੜ੍ਹੋ – ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਸਰਕਾਰ ਨੇ ਜਾਰੀ ਕੀਤਾ ਪੱਤਰ
Exit mobile version