The Khalas Tv Blog Punjab ਕੋਰੋਨਾ ਨਾਲ ਇੱਕੋ ਜ਼ਿਲ੍ਹੇ ਦੇ ਤਿੰਨ ਮਰੀਜ਼ਾਂ ਦੀ ਮੌਤ
Punjab

ਕੋਰੋਨਾ ਨਾਲ ਇੱਕੋ ਜ਼ਿਲ੍ਹੇ ਦੇ ਤਿੰਨ ਮਰੀਜ਼ਾਂ ਦੀ ਮੌਤ

ਪੰਜਾਬ ਵਿੱਚ ਹੁਣ ਕੋਰੋਨਾ ਨਾਲ ਤੀਜੀ ਮੌਤ ਹੋਈ ਹੈ। ਮ੍ਰਿਤਕ ਮਰੀਜ਼ ਦੀ ਪਛਾਣ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਓਸਵਾਲ ਹਸਪਤਾਲ ’ਚ ਦਾਖ਼ਲ ਸੀ। ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।

ਪੰਜਾਬ ’ਚ ਹੁਣ ਤੱਕ 3 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਉਹ ਤਿੰਨੇ ਹੀ ਮਰੀਜ਼ ਲੁਧਿਆਣੇ ਨਾਲ ਸਬੰਧਤ ਸਨ। ਵਰਤਮਾਨ ਸਮੇਂ ’ਚ ਲੁਧਿਆਣੇ ’ਚ ਹੀ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਸਾਹਮਣੇ ਆਈ ਹੈ। ਇੱਥੇ ਹੁਣ ਤੱਕ 61 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 28 ਮਰੀਜ਼ ਠੀਕ ਹੋ ਚੁੱਕੇ ਹਨ 26 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ।

ਵੀਰਵਾਰ ਨੂੰ ਸੂਬੇ ’ਚ ਸਾਹਮਣੇ ਆਏ 9 ਮਰੀਜ਼ਾਂ ’ਚੋਂ ਇਕ 51 ਸਾਲਾ ਮਰੀਜ਼ ਲੁਧਿਆਣੇ ਦਾ ਰਹਿਣ ਵਾਲਾ ਸੀ, ਜਦੋਂਕਿ ਜਲੰਧਰ ’ਚ 3, ਮੋਹਾਲੀ ’ਚ 2 ਤੋਂ ਇਲਾਵਾ ਰੋਪੜ, ਪਠਾਨਕੋਟ ਅਤੇ ਬਰਨਾਲੇ ’ਚ 1-1 ਮਰੀਜ਼ ਸਾਹਮਣੇ ਆਇਆ ਹੈ।

 

 

Exit mobile version