The Khalas Tv Blog India ਸ੍ਰੀਨਗਰ ‘ਚ CRPF ਦੇ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ, ਔਰਤ ਸਮੇਤ ਤਿੰਨ ਅੱਤਵਾਦੀ ਮਰੇ
India

ਸ੍ਰੀਨਗਰ ‘ਚ CRPF ਦੇ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ, ਔਰਤ ਸਮੇਤ ਤਿੰਨ ਅੱਤਵਾਦੀ ਮਰੇ

‘ਦ ਖ਼ਾਲਸ ਬਿਊਰੋ ( ਸ੍ਰੀਨਗਰ ) :- ਸ੍ਰੀਨਗਰ ਦੇ ਬਟਮਾਲੂ ਖੇਤਰ ਵਿੱਚ ਕੱਲ੍ਹ 16 ਸਤੰਬਰ ਦੇਰ ਰਾਤ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਇੱਕ ਔਰਤ ਦੀ ਮੌਤ ਹੋ ਗਈ। ਮੁਕਾਬਲੇ ਵਿੱਚ CRPF ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ।

ਸੂਤਰਾਂ ਦੀ ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੜਕੇ ਢਾਈ ਵਜੇ ਬਟਮਾਲੂ ਦੇ ਫਿਰਦੌਸਾਬਾਦ ਖੇਤਰ ਵਿੱਚ ਘੇਰਾਬੰਦੀ ਕਰਨੀ ਸ਼ੁਰੂ ਕੀਤੀ। ਜਿਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ, ਜਵਾਨਾਂ ਵੱਲੋਂ ਇਹ ਤਲਾਸ਼ੀ ਮੁਹਿੰਮ ਮੁਕਾਬਲੇ ਵਿੱਚ ਬਦਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੌਸਰ ਰਿਆਜ਼ ਨਾਮ ਦੀ ਔਰਤ ਮੁਕਾਬਲੇ ਵਿੱਚ ਮਾਰੀ ਗਈ। ਸੀਆਰਪੀਐਫ ਦੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Exit mobile version