The Khalas Tv Blog Punjab ਜਲਾਲਾਬਾਦ ਨੇੜੇ ਬੱਸ ਪਲਟਣ ਨਾਲ ਤਿੰਨ ਵਿਅਕਤੀਆਂ ਦੀ ਮੌ ਤ
Punjab

ਜਲਾਲਾਬਾਦ ਨੇੜੇ ਬੱਸ ਪਲਟਣ ਨਾਲ ਤਿੰਨ ਵਿਅਕਤੀਆਂ ਦੀ ਮੌ ਤ

ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ  ਇੱਕ ਮਿਨੀ ਬੱਸ ਪਲਟਣ ਨਾਲ ਭਿ ਆਨਕ ਹਾਦ ਸਾ ਵਾਪਰਿਆ ਹੈ। ਬੱਸ ਪਲਟਣ ਨਾਲ ਤਿੰਨ ਵਿਅਕਤੀਆਂ ਦੀ ਮੌ ਤ ਹੋ ਗਈ ਹੈ। ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਪਿੰਡ ਮੰਨੇਵਾਲਾ ਦੇ ਨੇੜੇ ਪੁਲ ਕੋਲ ਮਿੰਨੀ ਬੱਸ ਹਾਦ ਸੇ ਦਾ ਸ਼ਿ ਕਾਰ ਹੋ ਗਈ। ਇਸ ਹਾ ਦਸੇ ਵਿਚ ਦੋ ਔਰਤਾਂ ਸਣੇ ਤਿੰਨ ਮੌ ਤਾਂ ਤੇ 50 ਕਰੀਬ ਜ਼ਖ਼ ਮੀ ਹੋ ਗਏ। ਇਹ ਬੱਸ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ ਅਤੇ ਖੇਤਾਂ ਵਿੱਚ ਪਲਟ ਗਈ।

ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਰਾਹਗੀਰਾਂ ਤੇ ਇਲਾਕੇ ਦੇ ਲੋਕਾਂ ਨੂੰ ਬੱਸ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Exit mobile version