The Khalas Tv Blog Punjab ਲੁਧਿਆਣਾ ‘ਚ ਇਨਸਾਨੀਅਤ ਸ਼ਰਮਸ਼ਾਰ, ਚੋਰੀ ਕਰਨ ਤੇ ਲੜਕੀਆਂ ਨਾਲ ਕੀਤਾ ਇਹ ਕੰਮ
Punjab

ਲੁਧਿਆਣਾ ‘ਚ ਇਨਸਾਨੀਅਤ ਸ਼ਰਮਸ਼ਾਰ, ਚੋਰੀ ਕਰਨ ਤੇ ਲੜਕੀਆਂ ਨਾਲ ਕੀਤਾ ਇਹ ਕੰਮ

ਬਿਉਰੋ ਰਿਪੋਰਟ –  ਲੁਧਿਆਣਾ ‘ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤਿੰਨ ਲੜਕੀਆਂ ਤੇ ਉਨ੍ਹਾਂ ਦੀ ਮਾਂ ਨੂੰ ਚੋਰੀ ਦੇ ਇਲਜ਼ਾਮ ਤਹਿਤ ਮੂੰਹ ਤੇ ਕਾਲਖ ਮਲ ਕੇ ਸ਼ਰੇਆਮ ਗਲੀਆਂ ‘ਚ ਘੁਮਾਇਆ। ਫੈਕਟਰੀ ਚੋਂ ਚੋਰੀ ਦੇ ਇਲਜ਼ਾਮ ਤੋਂ ਬਾਅਦ ਫੈਕਟਰੀ ਮਾਲਕ ਤੇ ਉਸ ਦੇ ਸਾਥੀਆਂ ਨੇ ਲੜਕੀਆਂ ਤੇ ਉਸ ਦੀ ਮਾਂ ਦਾ ਮੂੰਹ ਕਾਲਾ ਕਰਕੇ ਸ਼ਰੇਆਮ ਗਲੀਆ ਚ ਘੁਮਾਇਆ। ਘੁਮਾਉਣ ਤੋਂ ਬਾਅਦ ਤਿੰਨ ਬੱਚੀਆਂ ਤੇ ਉਨ੍ਹਾਂ ਦੀ ਮਾਂ ਦੇ ਗਲ ‘ਚ ਤਖਤੀਆਂ ਪਾਈਆਂ ਗਈਆਂ। ਜਿਸ ਤੇ ਹਿੰਦੀ ‘ਚ ਲਿਖਿਆ ਸੀ ਕਿ ਮੈਂ ਚੋਰ ਹਾਂ ਤੇ ਮੈਂ ਆਪਣਾ ਗੁਨਾਹ ਮੰਨਦੀ ਹਾਂ। ਗਲੀਆ ‘ਚ ਘੁਮਾਉਣ ਤੋਂ ਬਾਅਦ ਬੱਚੀਆਂ ਨੂੰ ਚੌਰਾਹੇ ‘ਚ ਖਲਾਰ ਕਿ ਉਨ੍ਹਾਂ ਦੀ ਵੀਡੀਓਸ ਵੀ ਬਣਾਈਆ ਗਈਆਂ। ਫੈਕਟਰੀ ਮਾਲਕ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਤਾਂ ਉਦੋਂ ਕੁਝ ਵੀ ਹੋ ਜਾਂਦਾ ਹੈ. ਜੇਕਰ ਕੁਝ ਗਲਤ ਹੋਇਆ ਹੈ ਤਾਂ ਗਲਤੀ ਮੰਨਦੇ ਹਾਂ ਪਰ ਇਹ ਲੋਕ ਸਮਾਨ ਚੋਰੀ ਕਰਦੇ ਸਨ, ਇਸ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਘਟਨਾ ਦਾ ਨੋਟਿਸ ਲੈਂਦਿਆ ਫੈਕਟਕੀ ਨੂੰ ਬੰਦ ਕਰਨ ਤੇ ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬਾਲ ਅਧਿਕਾਰ ਕਮਿਸ਼ਨ  ਚੇਅਰਮੈਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵੀਡੀਓਸ ‘ਚ ਮੂੰਹ ਕਾਲਾ ਕਰਨ ਵਾਲੇ ਲੋਕ ਹਿੰਦੀ ਬੋਲ ਰਹੇ ਹਨ ਅਤੇ ਗਲ ‘ਚ ਪਾਈਆਂ ਤਖਤੀਆ ਵੀ ਹਿੰਦੀ ‘ਚ ਲਿਖਿਆ ਹਨ। ਲੁਧਿਆਣਾ ‘ਚ ਪ੍ਰਵਾਸੀਆਂ ਦੀ ਗਿਣਤੀ ਕਾਫੀ ਹੈ ਅਤੇ ਇਹ ਘਟਨਾ ਵੀ ਪ੍ਰਵਾਸੀਆ ਨੇ ਅੰਜਾਮ ਦਿੱਤੀ ਹੈ।

Exit mobile version