The Khalas Tv Blog India ਪਾਉਂਟਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਸ਼ਨਾਨ ਕਰਦੇ ਸਮੇਂ ਤਿੰਨ ਦੀ ਹੋਈ ਮੌਤ
India Punjab

ਪਾਉਂਟਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਸ਼ਨਾਨ ਕਰਦੇ ਸਮੇਂ ਤਿੰਨ ਦੀ ਹੋਈ ਮੌਤ

ਪੰਜਾਬ ਤੋਂ ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਤਿੰਨ ਪੰਜਾਬੀ ਨੌਜਵਾਨਾਂ ਦੀ ਯਮੁਨਾ ਨਦੀ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਤਿੰਨੇ ਨੌਜਵਾਨਾਂ ਵੱਲੋਂ ਯਮੁਨਾ ਨਦੀ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਸੀ। ਇਨ੍ਹਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਵਾਸੀ ਡੇਰਾਬੱਸੀ, ਰਾਘਵ ਮਿਸ਼ਰਾ ਵਾਸੀ ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।

ਪੁਲਿਸ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਸ਼ਾਮ ਨੂੰ ਮਿਲੀ, ਜਿਸ ਤੋਂ ਬਾਅਦ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਇਸ਼ਨਾਨ ਸਮੇਂ ਡੁੱਬ ਰਿਹਾ ਸੀ, ਉਸ ਨੂੰ ਬਚਾਉਂਦੇ ਹੋਏ ਦੂਜੇ ਦੋਵੇਂ ਨੌਜਵਾਨਾਂ ਦੀ ਵੀ ਮੌਤ ਹੋ ਗਈ। ਤਿੰਨਾਂ ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ –  ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅੱਜ ਰਾਤ ਨਾਸਾ ਦੇ ISS ਲਈ ਭਰੇਗੀ ਉਡਾਣ

 

Exit mobile version