ਬੀਤੇ ਕੁਝ ਸਮੇਂ ਪਹਿਲਾਂ ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈ-ਮੇਲ ਰਾਹੀਂ ਦਿੱਤੀ ਗਈ ਹੈ, ਜਿਸ ਦੀ ਜਾਣਕਾਰੀ ਤਿਹਾੜ ਪ੍ਰਸ਼ਾਸਨ ਨੇ ਦਿੱਲੀ ਪੁਲਿਸ ਨੂੰ ਦਿੱਤੀ ਹੈ।
ਸੂਚਨਾ ਮਿਲਦੇ ਹੀ ਪੁਲਿਸ ਅਤੇ ਡੌਗ ਸਕੁਐਡ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਜੇਲ੍ਹ ਦੀ ਚਾਰਦੀਵਾਰੀ ‘ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਜਾਣਕਾਰੀ ਮੁਤਾਬਕ ਜੇਲ ਪ੍ਰਸ਼ਾਸਨ ਨੂੰ ਧਮਕੀ ਭਰਿਆ ਈ-ਮੇਲ ਭੇਜਣ ਵਾਲੇ ਵਿਅਕਤੀ ਨੇ ਲਿਖਿਆ ਕਿ ‘ਮੈਂ ਤੁਹਾਡੀ ਬਿਲਡਿੰਗ ਦੇ ਅੰਦਰ ਬੰਬ ਰੱਖੇ ਹਨ। ਅਗਲੇ ਕੁਝ ਘੰਟਿਆਂ ‘ਚ ਇਹ ਸਾਰੇ ਫਟ ਜਾਣਗੇ। ਉਸ ਨੇ ਅੱਗੇ ਲਿਖਿਆ ਕਿ ਇਹ ਕੋਈ ਮਾਮੂਲੀ ਧਮਕੀ ਨਹੀਂ ਹੈ, ਤੁਹਾਡੇ ਕੋਲ ਬੰਬ ਨੂੰ ਨਕਾਰਾ ਕਰਨ ਲਈ ਕੁਝ ਘੰਟੇ ਹਨ, ਨਹੀਂ ਤਾਂ ਤਿਹਾੜ ਜੇਲ੍ਹ ਦੇ ਅੰਦਰ ਬੇਕਸੂਰ ਲੋਕਾਂ ਦਾ ਖੂਨ ਤੁਹਾਡੇ ਹੱਥਾਂ ‘ਤੇ ਹੋਵੇਗਾ। ਇਸ ਮੇਲ ਵਿੱਚ ਹੇਠਾਂ ਲਿਖਿਆ ਗਿਆ ਸੀ ਕਿ ਇਸ ਕਤਲੇਆਮ ਪਿੱਛੇ ‘ਕੋਰਟ ਗਰੁੱਪ’ ਦਾ ਹੱਥ ਹੈ।
ਇਹ ਵੀ ਪੜ੍ਹੋ – ਸ਼ਿਆਮ ਰੰਗੀਲਾ ਨੇ ਨਹੀਂ ਭਰੀ ਪੀਐੱਮ ਮੋਦੀ ਖ਼ਿਲਾਫ਼ ਉਮੀਦਵਾਰੀ! “3 ਦਿਨ ਤੱਕ ਫ਼ਾਰਮ ਲਈ ਤਰਸਦੇ ਰਹੇ!”