The Khalas Tv Blog India ਅਸਾਮ ‘ਚ ਹੜ੍ਹ ਦੇ ਪਾਣੀ ‘ਚ ਹਜ਼ਾਰਾਂ ਪਿੰਡ ਡੁੱਬੇ,ਸਥਿਤੀ ‘ਚ ਮਾਮੂਲੀ ਸੁਧਾਰ
India

ਅਸਾਮ ‘ਚ ਹੜ੍ਹ ਦੇ ਪਾਣੀ ‘ਚ ਹਜ਼ਾਰਾਂ ਪਿੰਡ ਡੁੱਬੇ,ਸਥਿਤੀ ‘ਚ ਮਾਮੂਲੀ ਸੁਧਾਰ

‘ਦ ਖਾਲਸ ਬਿਊਰੋ:ਅਸਾਮ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੰਕਟ ਜਾਰੀ ਹੈ,ਹਾਲਾਂਕਿ ਹੜ੍ਹ ਦੀ ਸਥਿਤੀ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਚਾਰ ਹੋਰ ਲੋਕਾਂ ਦੀ ਜਾਨ ਚਲੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 121 ਹੋ ਗਈ ਹੈ।
ਇਸ ਸੰਕਟ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਨੇ ਕਿਹਾ ਕਿ ਖਾਣ-ਪੀਣ ਦਾ ਸਮਾਨ,ਪਾਣੀ ਤੇ ਪਸ਼ੂਆਂ ਲਈ ਚਾਰਾ ਗੁਹਾਟੀ ਅਤੇ ਜੋਰਹਾਟ ਤੋਂ ਸਿਲਚਰ ਪਹੁੰਚਾਇਆ ਜਾ ਰਿਹਾ ਹੈ। ਸਿਲਚਰ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਾਣੀ ਵਰਗੀਆਂ ਜ਼ਰੂਰੀ ਚੀਜ਼ਾਂ ਪਹੁੰਚਾਉਣ ਲਈ ਡਰੋਨ ਲਿਆਂਦਾ ਹੈ। ਇਹ ਉਹਨਾਂ ਲੋਕਾਂ ਲਈ ਕੰਮ ਕਰੇਗਾ ਜੋ ਤੰਗ ਗਲੀਆਂ ਵਿੱਚ ਰਹਿੰਦੇ ਹਨ ਅਤੇ ਬਚਾਅ ਏਜੰਸੀਆਂ ਕਿਸ਼ਤੀਆਂ ਰਾਹੀਂ ਉਹਨਾਂ ਤੱਕ ਨਹੀਂ ਪਹੁੰਚ ਸਕਦੀਆਂ।

Exit mobile version