The Khalas Tv Blog International ਓਮੀ ਕਰੋਨ ਦੇ ਕਾਰਨ ਦੁਨੀਆ ਭਰ ‘ਚ ਹਜ਼ਾਰਾਂ ਉਡਾਣਾਂ ਰੱਦ
International

ਓਮੀ ਕਰੋਨ ਦੇ ਕਾਰਨ ਦੁਨੀਆ ਭਰ ‘ਚ ਹਜ਼ਾਰਾਂ ਉਡਾਣਾਂ ਰੱਦ

Empty airport terminal lounge with airplane on background. 3d illustration

‘ਦ ਖਾਲਸ ਬਿਉੁਰੋ:ਓਮੀਕਰੋਨ ਦੇ ਦੁਨੀਆ ਭਰ ਵਿੱਚ ਵੱਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕਈ ਦੇਸ਼ਾਂ ਵਿੱਚ ਹਜ਼ਾਰਾਂ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਦੇਸ਼-ਵਿਦੇਸ਼ ਵਿੱਚ ਕ੍ਰਿਸਮਿਸ ਅਤੇ ਸਰਦੀਆਂ ਦੀਆਂ ਛੁੱਟੀਆਂ ਮਨਾਉਣ ਜਾ ਰਹੇ ਲੋਕਾਂ ਵਿੱਚ ਇਸ ਫੈਸਲੇ ਨਾਲ ਕਾਫੀ ਨਿਰਾਸ਼ਾ ਹੈ। ਏਅਰਲਾਈਨਜ਼ ਕੰਪਨੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਵੀ ਇਸ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ, ਜਿਸ ਕਾਰਨ ਜ਼ਰੂਰੀ ਸਟਾਫ ਦੀ ਕਮੀ ਹੋ ਜਾਣ ਕਰਕੇ ਇਹ ਕਦਮ ਚੁੱਕਿਆ ਗਿਆ ਹੈ।

Exit mobile version