The Khalas Tv Blog India ਵਿਦੇਸ਼ ਜਾਣ ਵਾਲਿਆਂ ਨੂੰ ਸਰਕਾਰ ਨੂੰ ਦੇਣਾ ਹੋਵੇਗਾ ਨਿੱਜੀ ਡੇਟਾ
India

ਵਿਦੇਸ਼ ਜਾਣ ਵਾਲਿਆਂ ਨੂੰ ਸਰਕਾਰ ਨੂੰ ਦੇਣਾ ਹੋਵੇਗਾ ਨਿੱਜੀ ਡੇਟਾ

Passanger airplane flying above clouds in evening.

ਬਿਉਰੋ ਰਿਪੋਰਟ – ਭਾਰਤ ਸਰਕਾਰ (Indian Government) ਵੱਲ਼ੋਂ ਵਿਦੇਸ਼ ਜਾਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਹੁਣ ਤੋਂ ਭਾਰਤ ਸਰਕਾਰ ਵਿਦੇਸ਼ ਜਾਣ ਵਾਲਿਆਂ ਦੀ 19 ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰੇਗੀ। ਇਸ ਵਿਚ ਇਹ ਸ਼ਾਮਲ ਹੈ ਕਿ ਯਾਤਰੀ ਕਦੋਂ, ਕਿੱਥੇ ਅਤੇ ਕਿਵੇਂ ਯਾਤਰਾ ਕਰਦਾ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਕੌਣ ਕਿੰਨੇ ਬੈਗ ਲੈ ਕੇ ਗਿਆ ਹੈ, ਯਾਤਰੀ ਦੇ ਖਰਚੇ ਕਿਸ ਨੇ ਅਤੇ ਕਿਵੇਂ ਚੁੱਕੇ ਹਨ, ਯਾਤਰੀ ਕਿਸ ਸੀਟ ‘ਤੇ ਬੈਠਾ ਹੈ, ਇਹ ਸਾਰੀ ਜਾਣਕਾਰੀ ਲਈ ਜਾਵੇਗੀ। ਦੱਸ ਦੇਈਏ ਕਿ ਯਾਤਰੀ ਦਾ ਇਹ ਸਾਰਾ ਡਾਟਾ 5 ਸਾਲਾਂ ਲਈ ਸਟੋਰ ਕਰਕੇ ਰੱਖਿਆ ਜਾਵੇਗਾ। ਜੇਕਰ ਹੋਰ ਲੋੜ ਪਈ ਤਾਂ ਇਸ ਨੂੰ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਸ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਸਾਰੀਆਂ ਏਅਰਲਾਈਨਾ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਸ ਸਾਰਾ ਰਿਕਾਰਡ ਲੈਣ ਦਾ ਕਾਰਨ ਨਸ਼ਾ ਤਸਕਰੀ ‘ਤੇ ਨਜ਼ਰ ਰੱਖਣ ਨੂੰ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਸਟਮ ਵਿਭਾਗ ਵੱਲ਼ੋ ਸਮੇਂ-ਸਮੇਂ ਇਸ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਦੌਰਾਨ ਕੋਈ ਸ਼ੱਕੀ ਪੈਟਰਨ ਦੇਖਿਆ ਜਾਂਦਾ ਹੈ ਤਾਂ ਤੁਰੰਤ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ – ਗਿਆਨੀ ਰਘਬੀਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸਰਧਾਂਜਲੀ

 

 

 

 

Exit mobile version