The Khalas Tv Blog Punjab ਫ਼ਤਿਹਗੜ੍ਹ ਸਾਹਿਬ ਦੇ ਇਸ ਪਿੰਡ ਨੇ ਪਰਵਾਸੀਆਂ ਨੂੰ ਪਿੰਡ ਛੱਡਣ ਦਾ ਦਿੱਤਾ ਸਮਾਂ
Punjab

ਫ਼ਤਿਹਗੜ੍ਹ ਸਾਹਿਬ ਦੇ ਇਸ ਪਿੰਡ ਨੇ ਪਰਵਾਸੀਆਂ ਨੂੰ ਪਿੰਡ ਛੱਡਣ ਦਾ ਦਿੱਤਾ ਸਮਾਂ

ਪੰਜਾਬ  ਦੇ ਇਕ ਹੋਰ ਪਿੰਡ ਨੇ ਪ੍ਰਵਾਸੀਆਂ ਵਿਰੁੱਧ ਮਤਾ ਪਾਇਆ ਹੈ। ਇਹ ਮਾਮਲਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਲਖਣਪੁਰ ਗਰਚਾ ਪੱਤੀ ਤੋਂ ਸਾਹਮਣੇ ਆਇਆ ਹੈ।  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਖਣਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਸਰਪੰਚ ਬਰਿੰਦਰ ਸਿੰਘ ਬਿੰਦਾ ਦੀ ਅਗਵਾਈ ’ਚ ਮਤਾ ਪਾਇਆ ਹੈ ਤੇ ਬਿਨਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿਤੇ ਹਨ। ਦੱਸ ਦਈਏ ਕਿ ਪਿੰਡ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਇਕ ਹਫ਼ਤੇ ਦਾ ਸਮਾਂ ਦਿਤਾ ਹੈ।

ਜ਼ਿਕਰਯੋਗ ਹੈ ਕਿ ਪੰਚਾਇਤ ਨੇ ਪਿੰਡ ਦੇ ਰਜਵਾਹੇ ਤੋਂ ਪ੍ਰਵਾਸੀਆਂ ਨੂੰ ਉਠਾਉਣ ਦਾ ਮਤਾ ਪਾਇਆ ਹੈ ਕਿਉਂਕਿ ਇਲਜ਼ਾਮ ਨੇ ਕਿ ਇਹ ਪ੍ਰਵਾਸੀ ਉੱਥੇ ਨਸ਼ਾ ਕਰਦੇ ਹਨ ਤੇ ਪਿੰਡ ਦੇ ਲੋਕਾਂ ਔਰਤਾਂ ਤੇ ਬੱਚਿਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਇਸ ਦੇ ਤਹਿਤ ਕਿਸਾਨਾਂ ਨੂੰ ਮੋਟਰਾਂ ’ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਆਧਾਰ ਕਾਰਡ ਦੇ ਵੇਰਵੇ ਰੱਖਣ ਦਾ ਅਪੀਲ ਵੀ ਕੀਤੀ ਹੈ।

Exit mobile version