The Khalas Tv Blog Punjab ਪੰਜਾਬ ਦਾ ਇਹ ਪਿੰਡ ਰਹਿ ਗਿਆ ਕਰੋਨਾ ਟੈਸਟਿੰਗ ਤੋਂ ਪਿੱਛੇ, ਇੱਕ ਸਾਲ ਤੋਂ ਘਰਾਂ ‘ਚ ਕਰਾ ਰਹੇ ਇਲਾਜ
Punjab

ਪੰਜਾਬ ਦਾ ਇਹ ਪਿੰਡ ਰਹਿ ਗਿਆ ਕਰੋਨਾ ਟੈਸਟਿੰਗ ਤੋਂ ਪਿੱਛੇ, ਇੱਕ ਸਾਲ ਤੋਂ ਘਰਾਂ ‘ਚ ਕਰਾ ਰਹੇ ਇਲਾਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਵਿੱਚ ਪੰਜਾਬ ਸਰਕਾਰ ਦਾ ਕਰੋਨਾ ਸਥਿਤੀ ਨੂੰ ਲੈ ਕੇ ਕੋਈ ਧਿਆਨ ਨਹੀਂ ਹੈ। ਇਸ ਪਿੰਡ ਵਿੱਚ ਪਿਛਲੇ ਇੱਕ ਸਾਲ ਤੋਂ ਕੋਈ ਵੀ ਸਿਹਤ ਕਰਮੀ ਨਹੀਂ ਗਿਆ ਹੈ। ਪਿੰਡ ਦੇ ਇੱਕ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਜਦੋਂ ਤੋਂ ਕਰੋਨਾ ਮਹਾਂਮਾਰੀ ਆਈ ਹੈ, ਉਦੋਂ ਤੋਂ ਸਰਕਾਰ ਦੀ ਤਰਫੋਂ ਕੋਈ ਵੀ ਸਿਹਤ ਕਰਮੀ ਜਾਂ ਅਧਿਕਾਰੀ ਇਸ ਪਿੰਡ ਵਿੱਚ ਨਹੀਂ ਆਇਆ। ਲੋਕ ਘਰਾਂ ਵਿੱਚ ਰਹਿ ਕੇ ਹੀ ਇਲਾਜ ਕਰਵਾ ਰਹੇ ਹਨ। ਕਰੋਨਾ ਦੀ ਜਾਂਚ ਲਈ ਵੀ ਕੋਈ ਅਧਿਕਾਰੀ ਇਸ ਪਿੰਡ ਨਹੀਂ ਆਇਆ ਹੈ।’

ਹਾਲਾਂਕਿ, ਕਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਪੰਜਾਬ ਸਰਕਾਰ ਕਰੋਨਾ ਟੈਸਟਿੰਗ ਵਧਾ ਰਹੀ ਹੈ। ਕਰੋਨਾ ਟੈਸਟਿੰਗ ਲਈ ਪਿੰਡਾਂ ਵਿੱਚ ਫਰੰਟਲਾਈਨ ਸਿਹਤ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਯਾਦ ਕਰਵਾਇਆ ਹੈ ਕਿ ਪੰਜਾਬ ਕੋਲ ਕਰੋਨਾ ਵੈਕਸੀਨ ਦਾ ਸਟਾਕ ਬਹੁਤ ਘੱਟ ਹੈ। ਸਿੱਧੂ ਨੇ ਕਿਹਾ ਕਿ 25 ਲੱਖ ਟੈਸਟਿੰਗ ਕਿੱਟਾਂ ਮੰਗਵਾਈਆਂ ਗਈਆਂ ਹਨ।

Exit mobile version