The Khalas Tv Blog International ਅਮਰੀਕੀ ਜਲ ਸੈਨਾ ਦੇ 246 ਸਾਲ ਦੇ ਇਤਿਹਾਸ ‘ਚ ਇਸ ਸਿੱਖ ਨੇ ਲਿਆਂਦੀ ਤਬਦੀਲੀ
International

ਅਮਰੀਕੀ ਜਲ ਸੈਨਾ ਦੇ 246 ਸਾਲ ਦੇ ਇਤਿਹਾਸ ‘ਚ ਇਸ ਸਿੱਖ ਨੇ ਲਿਆਂਦੀ ਤਬਦੀਲੀ

‘ਦ ਖ਼ਾਲਸ ਬਿਊਰੋ :- ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿੱਚ ਇੱਕ ਸਿੱਖ ਨੇ ਕੁੱਝ ਅਜਿਹਾ ਕਰ ਵਿਖਾਇਆ ਹੈ, ਜਿਸਨੂੰ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ। ਅਮਰੀਕਾ ਦੇ ਇੱਕ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁੱਝ ਸ਼ਰਤਾਂ ਨਾਲ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਵਿੱਚ ਅਜਿਹੀ ਪ੍ਰਵਾਨਗੀ ਹਾਸਲ ਕਰਨ ਵਾਲੇ ਉਹ ਪਹਿਲੇ ਵਿਅਕਤੀ ਬਣ ਗਏ ਹਨ।

ਅਮਰੀਕਾ: ਸਿੱਖ ਜਲ ਸੈਨਿਕ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ

ਵਾਸ਼ਿੰਗਟਨ ਤੇ ਓਹਾਇਓ ਵਿੱਚ ਜੰਮੇ-ਪਲੇ ਭਾਰਤੀ ਪਰਵਾਸੀ ਦੇ ਪੁੱਤਰ ਤੂਰ ਨੂੰ ਕੁੱਝ ਸੀਮਾਵਾਂ ਨਾਲ ਡਿਊਟੀ ਉੱਤੇ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੀ ਹੈ। ਉਹ ਆਮ ਡਿਊਟੀ ਦੌਰਾਨ ਪੱਗ ਬੰਨ੍ਹ ਸਕਦੇ ਹਨ ਪਰ ਜੰਗ ਦੇ ਮੈਦਾਨ ਵਿੱਚ ਤਾਇਨਾਤੀ ਦੌਰਾਨ ਉਹ ਅਜਿਹਾ ਨਹੀਂ ਕਰ ਸਕਣਗੇ।

ਤੂਰ ਨੇ ਹਾਲਾਂਕਿ ‘ਮੈਰੀਨ ਕੋਰ ਕਮਾਂਡੈਂਟ’ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਹਰ ਜਗ੍ਹਾ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਉਹ ਕੋਰ ਦੇ ਵਿਰੁੱਧ ਮੁਕੱਦਮਾ ਕਰਨਗੇ। ਜਾਣਕਾਰੀ ਮੁਤਾਬਕ ਇਹ ਇੰਨੇ ਲੰਮੇ ਸਮੇਂ ਤੱਕ ਚੱਲਿਆ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਸੀ।

ਲਗਭਗ ਪੰਜ ਸਾਲ ਤੋਂ ਹਰ ਸਵੇਰ ਲੈਫ਼ਟੀਨੈਂਟ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਹਿਨਦੇ ਆਏ ਹਨ ਅਤੇ ਉਨ੍ਹਾਂ ਦੀ ਸਿਰ ’ਤੇ ਦਸਤਾਰ ਸਜਾਉਣ ਦੀ ਇੱਛਾ ਵੀ ਵੀਰਵਾਰ ਪੂਰੀ ਹੋ ਗਈ ਹੈ।’ ਤੂਰ ਨੇ ਇੱਕ ਇੰਟਰਵਿਊ ਵਿੱਚ ਕਿਹਾ ‘ਆਖਿਰ ਮੈਨੂੰ ਮੇਰੇ ਵਿਸ਼ਵਾਸ ਅਤੇ ਦੇਸ਼ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਨੌਬਤ ਨਹੀਂ ਆਈ। ਮੈਂ ਜਿਹੋ ਜਿਹਾ ਹਾਂ, ਉਸੇ ਤਰ੍ਹਾਂ ਹੀ ਰਹਿੰਦਿਆਂ ਦੋਵਾਂ ਦਾ ਸਤਿਕਾਰ ਕਰਦਾ ਹਾਂ।’ ਤੂਰ ਨੇ ਇਸ ਹੱਕ ਨੂੰ ਹਾਸਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ। ਇਸ ਸਾਲ ਜਦ ਉਨ੍ਹਾਂ ਨੂੰ ਤਰੱਕੀ ਮਿਲੀ ਤੇ ਉਹ ਕੈਪਟਨ ਬਣੇ ਤਾਂ ਉਨ੍ਹਾਂ ਦੀ ਅਪੀਲ ਦਾ ਫ਼ੈਸਲਾ ਕੀਤਾ ਗਿਆ।

Exit mobile version