The Khalas Tv Blog Punjab ਇਸ ਬੰਦੇ ਕੋਲ ਹੈ, ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਲਈ ਵਰਤੀ ਗਈ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ…
Punjab Religion

ਇਸ ਬੰਦੇ ਕੋਲ ਹੈ, ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਲਈ ਵਰਤੀ ਗਈ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ…

This man has, used to buy the most expensive land in the world

ਚੰਡੀਗੜ੍ਹ : ਪੋਹ ਮਹੀਨੇ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ। ਬਿਕ੍ਰਮੀ 1761, ਪੋਹ 6-7 ਮੁਤਾਬਕ ਸੰਨ 1704, ਦਸੰਬਰ 20-21, ਮੰਗਲ-ਬੁੱਧ ਦੀ ਵਿਚਕਾਰਲੀ ਰਾਤ ਨੂੰ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੂਠੀਆਂ ਸੌਂਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ’ਤੇ ਕਿਲ੍ਹਾ ਅਨੰਦਗੜ੍ਹ ਛੱਡਣ ਦਾ ਫ਼ੈਸਲਾ ਕਰ ਲਿਆ| ਦੁਸ਼ਮਣ ਦੀ ਫ਼ੌਜ ਨੇ ਕਰੀਬ ਅੱਠ ਮਹੀਨੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ ਤੇ ਸਿੰਘਾਂ ਨਾਲ ਝੜਪਾਂ ਹੁੰਦੀਆਂ ਰਹੀਆਂ| ਕਿਲ੍ਹਾ ਅਨੰਦਗੜ੍ਹ ਤੋਂ ਕਦਮ ਪੁੱਟਦਿਆਂ ਹੀ ਇਹ ਸਫ਼ਰ ਸ਼ਹਾਦਤਾਂ ਦਾ ਸਫ਼ਰ ਹੋ ਨਿੱਬੜਿਆ|

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਹਰਿੰਦ ਦੇ ਦੇ ਸੂਬੇਦਾਰ ਵਜ਼ੀਰ ਖਾਂ ਨੇ ਨੀਹਾਂ ਵਿੱਚ ਸ਼ਹੀਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਗੁਰੂ ਘਰ ਦੇ ਸੇਵਾਦਾਰ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾ ਵਿਛਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ।

ਸਿੱਖ ਇਤਿਹਾਸ ਵਿੱਚ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੀਵਾਨ ਟੋਡਰ ਮੱਲ ਜੀ ਨੂੰ ਇਨ੍ਹਾਂ ਸ਼ਹੀਦੀ ਹਫ਼ਤਿਆਂ ਦੌਰਾਨ ਬੜੀ ਸ਼ਰਧਾ ਭਾਵਨਾ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਨੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ’ ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਨ੍ਹਾਂ ਸਤਿਕਾਰ ਦਿੰਦੀ ਹੈ। ਦੀਵਾਨ ਟੋਡਰ ਮੱਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖ਼ਰੀਦ ਕੇ ਸਤਿਕਾਰਯੋਗ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਸਸਕਾਰ ਕੀਤਾ ਸੀ, ਜਿਸ ਨੂੰ ਸਿੱਖ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਨ।

ਜਿਨ੍ਹਾਂ ਸਿੱਕਿਆਂ ਨਾਲ ਦੀਵਾਨ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਲਈ ਮੋਹਰਾਂ ਰੱਖ ਕੇ ਜ਼ਮੀਨ ਖਰੀਦੀ ਸੀ ਉਹ ਸਿੱਕੇ ਮੈਲਬੌਰਨ ਦੇ ਵਸਨੀਕ ਸਰਬਰਿੰਦਰ ਕੁਲਾਰ ਦੇ ਲੋਕ ਸਾਂਭੇ ਪਏ ਹਨ। ਜਾਣਕਾਰੀ ਮੁਤਾਬਕ ਮੈਲਬੌਰਨ ਦੇ ਵਸਨੀਕ ਸਰਬਰਿੰਦਰ ਕੁਲਾਰ ਨੇ 10,000 ਤੋਂ ਵੀ ਵੱਧ ਇਤਿਹਾਸਕ ਸਿੱਕੇ ਇਕੱਠੇ ਕੀਤੇ ਹਨ, ਜਿੰਨ੍ਹਾਂ ਵਿੱਚ ਸਿੱਖ ਰਾਜ ਦੇ ਸਿੱਕਿਆਂ ਤੋਂ ਲੈ ਕੇ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਸ਼ਾਮਲ ਹੈ, ਜਿਸਨੂੰ ਦੀਵਾਨ ਟੋਡਰ ਮੱਲ ਜੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਨੂੰ ਖ਼ਰੀਦਣ ਲਈ ਵਰਤਿਆ ਸੀ।

ਸਰਬਰਿੰਦਰ ਕੁਲਾਰ ਨੇ ਜਾਣਕਾਰੀ ਦਿੰਦਿਆਂ ਇਨ੍ਹਾਂ ਸਿੱਕਿਆਂ ਬਾਰੇ ਦੱਸਿਆ ਕਿ ਦੀਵਾਨ ਟੋਡਰ ਮੱਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਸੇਨੇ ਦੀ ਮੋਹਰ ਇੱਕ ਤੋਲੇ ਸੇਨੇ ਦੇ ਬਰਾਬਰ ਹੈ।

ਉਨਾਂ ਨੇ ਦੱਸਿਆ ਉਨਾਂ ਨੂੰ ਇਹ ਮੋਹਰ ਇੱਕ ਬਜ਼ੁਰਗ ਕੋਲੋ ਪ੍ਰਾਪਤ ਹੋਈ ਹੈ ਅਤੇ ਉਨ੍ਹਾਂ ਨੇ ਇਸ ਦੀ ਅੱਜ ਦੀ ਕੀਮਤ 55 ਲੱਖ ਰੁਪਏ ਦੱਸੀ ਹੈ। ਇਸ ਦੇ ਨਾਲ ਉਨ੍ਹਾਂ ਦੇ ਕੋਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੌਰਾਨ ਦੇ ਸਿੱਕੇ ਵੀ ਮੌਜੂਦ ਹਨ।

ਇਤਿਹਾਸਕਾਰਾਂ ਮੁਤਾਬਿਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਇਕ ਸ਼ਾਹੀ ਫ਼ੁਰਮਾਨ ਜਾਰੀ ਕੀਤਾ ਸੀ ਕਿ ਅਗਰ ਕੋਈ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸਸਕਾਰ ਜੋਗੀ ਜ਼ਮੀਨ ਖ਼ਰੀਦਣੀ ਪਵੇਗੀ, ਜਿਸ ਲਈ ਓਨੀ ਹੀ ਥਾਂ ਉਪਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ। ਇਸ ਇਤਿਹਾਸਕ ਲੋੜ ਨੂੰ ਪੂਰਾ ਕਰਨ ਲਈ ਅੱਗੇ ਆਏ ਦੀਵਾਨ ਟੋਡਰ ਮੱਲ, 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਆਪਣਾ ਫ਼ਰਜ਼ ਨਿਭਾਉਂਦਿਆਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਖਰੀਦੀ ਸੀ।

Exit mobile version