The Khalas Tv Blog India ਮਨਮੋਹਨ ਸਿੰਘ ਇਸ ਤਰ੍ਹਾਂ ਬਣੇ ਸੀ ਪ੍ਰਧਾਨ ਮੰਤਰੀ! 1991 ‘ਚ ਕੀਤੇ ਸੀ ਇਹ ਸੁਧਾਰ
India Punjab

ਮਨਮੋਹਨ ਸਿੰਘ ਇਸ ਤਰ੍ਹਾਂ ਬਣੇ ਸੀ ਪ੍ਰਧਾਨ ਮੰਤਰੀ! 1991 ‘ਚ ਕੀਤੇ ਸੀ ਇਹ ਸੁਧਾਰ

ਬਿਉਰੋ ਰਿਪੋਰਟ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ ਪਰ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਸਮੇਂ ਮਾੜੇ ਹਾਲਾਤ ਵਿਚੋਂ ਕੱਢਿਆ ਜਦੋਂ ਦੇਸ਼ ਦੀ ਅਰਥਵਿਵਸਥਾ ਡਾਵਾਡੋਲ ਸੀ। ਦੱਸ ਦੇਈਏ ਕਿ 1991 ਵਿਚ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਸਮੇਂ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ। ਉਹ ਦੌਰ ਦੇਸ਼ ਦਾ ਸਭ ਤੋਂ ਮਾੜਾ ਦੌਰ ਸੀ ਪਰ ਜਦੋਂ ਉਨ੍ਹਾਂ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਸੀ ਤਾਂ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਾਮਯਾਬ ਹੋ ਜਾਂਦੇ ਹੋ ਤਾਂ ਇਸ ਦਾ ਸਿਹਰਾ ਸਾਡੇ ਦੋਵਾਂ ਨੂੰ ਜਾਵੇਗਾ। ਜੇਕਰ ਤੁਸੀਂ ਅਸਫਲ ਹੋ ਜਾਂਦੇ ਹੋ, ਤਾਂ ਇਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਇਹ ਦੱਸਣਾ ਜ਼ਰੂਰੀ ਹੈ ਕਿ ਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਆਪਣੇ ਸਲਾਹਕਾਰ ਪੀ.ਸੀ. ਅਲੈਗਜ਼ੈਂਡਰ ਦੀ ਸਲਾਹ ਤੇ ਹੀ ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਸੀ। ਪੀ.ਸੀ. ਅਲੈਗਜ਼ੈਂਡਰ ਨੇ ਹੀ ਡਾ. ਮਨਮੋਹਨ ਸਿੰਘ ਨੂੰ ਦੇ ਘਰ ਜਾ ਕੇ ਵਿੱਤ ਮੰਤਰੀ ਬਣਨ ਦਾ ਆਫਰ ਦਿੱਤਾ ਸੀ।

1991 ਵਿੱਚ ਨਰਸਿਮਹਾ ਰਾਓ ਸਰਕਾਰ ਵਿੱਚ ਵਿੱਤ ਮੰਤਰੀ ਹੁੰਦਿਆਂ ਮਨਮੋਹਨ ਸਿੰਘ ਨੇ ਬਜਟ ਵਿੱਚ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਨਾਲ ਸਬੰਧਤ ਅਹਿਮ ਐਲਾਨ ਕੀਤੇ, ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਨਵਾਂ ਹੁਲਾਰਾ ਮਿਲਿਆ। ਇਸ ਕਾਰਨ ਦੇਸ਼ ਵਿੱਚ ਵਪਾਰ ਨੀਤੀ, ਉਦਯੋਗਿਕ ਲਾਇਸੈਂਸ, ਬੈਂਕਿੰਗ ਖੇਤਰ ਦੇ ਸੁਧਾਰਾਂ ਅਤੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਦੀ ਇਜਾਜ਼ਤ ਨਾਲ ਸਬੰਧਤ ਨਿਯਮਾਂ ਅਤੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ 2008 ਵਿਚ ਪੂਰੀ ਦੁਨੀਆਂ ਵਿਚ ਆਰਥਿਕ ਮੰਦੀ ਆਈ ਸੀ, ਜਿਸ ਨਾਲ ਵਿਕਸਤ ਦੇਸ਼ ਅਮਰੀਕਾ ਵੀ ਨਹੀਂ ਬਚ ਸਕਿਆ ਸੀ ਪਰ ਇਸ ਮੰਦੀ ਦਾ ਭਾਰਚ ਤੇ ਬਹੁਤਾ ਅਸਰ ਨਹੀਂ ਹੋਇਆ।

ਇਸ ਤਰ੍ਹਾਂ ਪ੍ਰਧਾਨ ਮੰਤਰੀ ਬਣੇ ਸਨ ਡਾਕਟਰ ਮਨਮੋਹਨ ਸਿੰਘ 

2004 ਵਿਚ ਹਰ ਕੋਈ ਕਹਿ ਰਿਹਾ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੁਬਾਰਾ ਵਾਪਸੀ ਕਰੇਗੀ ਪਰ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਾਂਗਰਸ 145 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਅਤੇ ਯੂਪੀਏ ਨੂੰ ਸਰਕਾਰ ਬਣਨੀ ਤੈਅ ਹੋ ਗਈ। ਹਰ ਕੋਈ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਸੀ ਪਰ ਰਾਹੁਲ ਗਾਂਧੀ ਨੇ ਆਪਣੀ ਮਾਂ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ ਕਿਉਂਕਿ ਰਾਹੁਲ ਗਾਂਧੀ ਨੇ ਆਪਣੀ ਦਾਦੀ ਅਤੇ ਆਪਣੇ ਪਿਤਾ ਨੂੰ ਮੌਤ ਨੂੰ ਦੇਖਦਿਆ ਆਪਣੀ ਮਾਂ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਲਿਆ। ਸੋਨੀਆ ਗਾਂਧੀ ਦੇ ਇਸ ਫੈਸਲੇ ਦੇ ਨਾਲ ਕਈ ਲੋਕਾਂ ਨਾਰਾਜ਼ ਵੀ ਹੋਵੇ ਪਰ ਸੋਨੀਆ ਨੇ ਸਾਰਿਆਂ ਨੂੰ ਮਨਾ ਲਿਆ। ਇਸ ਤੋਂ ਬਾਅਦ ਕਾਂਗਰਸ ਦੀ ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਅਹੁਦੇ ਲਈ ਮਨਮੋਹਨ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ। ਮਨਮੋਹਨ ਸਿੰਘ 22 ਮਈ 2004 ਤੋਂ 26 ਮਈ 2014 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਹਨ।

ਜਦੋਂ ਮਨਮੋਹਨ ਬੋਲਦਾ ਹੈ ਤਾਂ ਪੂਰੀ ਦੁਨੀਆ ਸੁਣਦੀ ਹੈ – ਬਰਾਕ ਓਬਾਮਾ

ਮਨਮੋਹਨ ਸਿੰਘ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਿਵਾਸ ਵਿਚ ਰਹਿਣ ਦੇ ਬਾਵਜੂਦ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਹਨ। ਉਸ ਨੂੰ ਆਪਣੀ ਮਾਰੂਤੀ 800 ਸਰਕਾਰੀ BMW ਨਾਲੋਂ ਜ਼ਿਆਦਾ ਪਸੰਦ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਲਿਖਿਆ ਸੀ-ਜਦੋਂ ਮਨਮੋਹਨ ਬੋਲਦਾ ਹੈ ਤਾਂ ਪੂਰੀ ਦੁਨੀਆ ਸੁਣਦੀ ਹੈ।

ਇਹ ਵੀ ਪੜ੍ਹੋ – ਡਾ: ਮਨਮੋਹਨ ਸਿੰਘ 6 ਵਾਰ ਰਹੇ ਰਾਜ ਸਭਾ ਮੈਂਬਰ! ਕੁੱਲ 15 ਕਰੋੜ 77 ਲੱਖ ਰੁਪਏ ਦੀ ਹੈ ਜਾਇਦਾਦ

 

 

Exit mobile version