The Khalas Tv Blog Punjab ਅੰਮ੍ਰਿਤਸਰ ਦਾ ਇਹ ਇੰਸਟੀਚਿਊਟ ਜਲਦ ਹੀ ਇਨ੍ਹਾਂ ਮਰੀਜ਼ਾਂ ਲਈ ਕਰੇਗਾ ਕੰਮ
Punjab

ਅੰਮ੍ਰਿਤਸਰ ਦਾ ਇਹ ਇੰਸਟੀਚਿਊਟ ਜਲਦ ਹੀ ਇਨ੍ਹਾਂ ਮਰੀਜ਼ਾਂ ਲਈ ਕਰੇਗਾ ਕੰਮ

‘ਦ ਖ਼ਾਲਸ ਬਿਊਰੋ :- ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਸਿੱਖਿਆ ਵਿਭਾਗ ਨੂੰ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਨੂੰ ਇਸੇ ਵਿੱਤੀ ਵਰ੍ਹੇ ਵਿੱਚ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ।

ਵਿਨੀ ਮਹਾਜਨ ਨੇ ਇਸ ਕੈਂਸਰ ਇੰਸਟੀਚਿਊਟ ਦੇ ਚੱਲ ਰਹੇ ਸਿਵਲ ਅਤੇ ਹੋਰ ਸਬੰਧਤ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਿਹਾ ਕਿ 120 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਿੱਚ ਅਤਿ ਆਧੁਨਿਕ 150 ਬੈੱਡਾਂ ਵਾਲਾ ਕੰਪਲੈਕਸ ਹੋਵੇਗਾ, ਜੋ ਕੈਂਸਰ ਦੇ ਮਰੀਜ਼ਾਂ ਨੂੰ ਆਲਮੀ ਦਰਜੇ ਦੀਆਂ ਇਲਾਜ ਸਹੂਲਤਾਂ ਪ੍ਰਦਾਨ ਕਰੇਗਾ। ਵਿਨੀ ਮਹਾਜਨ ਨੇ ਪੀ.ਐੱਚ.ਐੱਸ.ਸੀ. ਵੱਲੋਂ ਕੀਤੇ ਜਾ ਰਹੇ ਸਿਵਲ ਕਾਰਜਾਂ ਲਈ ਸਮਾਂ ਸੀਮਾ ਤੈਅ ਕਰਦਿਆਂ ਸਿਵਲ ਕਾਰਜਾਂ ਨੂੰ ਅਕਤੂਬਰ, 2021 ਤੱਕ ਪੂਰਾ ਕਰਨ ਅਤੇ ਇਸ ਤੋਂ ਤੁਰੰਤ ਬਾਅਦ ਸਾਜ਼ੋ-ਸਾਮਾਨ ਦੀ ਸਥਾਪਤੀ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਮੁੱਖ ਸਕੱਤਰ ਨੇ ਫਾਜ਼ਿਲਕਾ ਵਿੱਚ ਟਰਸ਼ਰੀ ਕੈਂਸਰ ਕੇਅਰ ਸੈਂਟਰ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਇਸ ਪ੍ਰਾਜੈਕਟ ਦੇ ਚੱਲ ਰਹੇ ਸਿਵਲ ਕਾਰਜਾਂ ਨੂੰ ਮਾਰਚ, 2022 ਤੱਕ ਮੁਕੰਮਲ ਕਰਨ ਲਈ ਕਿਹਾ।

Exit mobile version