ਮੈਸੇਜਿੰਗ ਪਲੇਟਫ਼ਾਰਮ WhatsApp ਨੇ ਆਪਣੇ ਕਰੋੜਾਂ ਯੂਜ਼ਰਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਕਰੋੜਾਂ ਉਪਭੋਗਤਾਵਾਂ ਨੂੰ ਬੈਕਅੱਪ ਗੂਗਲ ਡਰਾਈਵ ਉੱਤੇ WhatsApp ਦਾ ਡੇਟਾ ਸਟੋਰ ਕਰਨ ਲਈ ਫੀਸ ਅਦਾ ਕਰਨੀ ਪਵੇਗੀ। ਹੁਣ ਤਕ ਇਹ ਸੇਵਾ ਮੁਫਤ ਸੀ ਤੇ ਬੈਕਅਪ ਲਈ 15GB ਦੀ ਗੂਗਲ ਡਰਾਈਵ ਸਟੋਰੇਜ ਲਿਮਟ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਸੀ।
ਐਂਡਰਾਇਡ ਯੂਜ਼ਰਜ਼ ਨੂੰ ਗੂਗਲ ਡਰਾਈਵ ‘ਚ WhatsApp ਬੈਕਅਪ ਨੂੰ ਮੁਫਤ ‘ਚ ਸੇਵ ਕਰਨ ਦਾ ਵਿਕਲਪ ਦਿੱਤਾ ਜਾਂਦਾ ਸੀ ਤੇ ਇਸ ਬੈਕਅਪ ਨੂੰ ਡਰਾਈਵ ਦੀ 15GB ਮੁਫਤ ਲਿਮਟ ਤੋਂ ਵੱਖਰੇ ਤੌਰ ‘ਤੇ ਸੁਰੱਖਿਅਤ ਕੀਤਾ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ।
ਜੇਕਰ ਤੁਹਾਨੂੰ WhatsApp ਚੈਟ ਦਾ ਬੈਕਅੱਪ ਲੈਣ ਲਈ ਹੋਰ ਸਟੋਰੇਜ ਦੀ ਲੋੜ ਹੈ ਤਾਂ ਤੁਹਾਨੂੰ ਹਰ ਮਹੀਨੇ Google Drive ਲਈ ਭੁਗਤਾਨ ਕਰਨਾ ਹੋਵੇਗਾ। ਇਹ ਬਦਲਾਅ ਉਨ੍ਹਾਂ ਕਰੋੜਾਂ ਯੂਜ਼ਰਜ਼ ਲਈ ਇੱਕ ਵੱਡਾ ਝਟਕਾ ਹੈ, ਜੋ ਬਿਨਾਂ ਕਿਸੇ ਚਿੰਤਾ ਦੇ ਆਪਣੀਆਂ ਸਾਰੀਆਂ ਚੈਟਸ ਤੇ ਮੀਡੀਆ ਫਾਈਲਾਂ ਦਾ ਬੈਕਅਪ ਲੈ ਰਹੇ ਸਨ।
ਜੇਕਰ ਗੂਗਲ ਡਰਾਈਵ ‘ਚ ਕਾਫ਼ੀ ਥਾਂ ਹੈ ਤੇ ਤੁਹਾਡਾ ਕੰਮ 15GB ਤਕ ਸਟੋਰੇਜ ‘ਚ ਚੱਲ ਰਿਹਾ ਹੈ ਤਾਂ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਤੁਹਾਨੂੰ Google One ਦੀ ਗਾਹਕੀ ਲੈਣੀ ਪਵੇਗੀ।
– ਸਭ ਤੋਂ ਪਹਿਲਾਂ one.google.com ‘ਤੇ ਜਾਓ ਤੇ ਆਪਣੇ ਜੀਮੇਲ ਖਾਤੇ ਨਾਲ ਲੌਗਇਨ ਕਰੋ।
– ਹੁਣ ਤੁਹਾਨੂੰ ਚੁਣਨ ਲਈ ਕਈ ਯੋਜਨਾਵਾਂ ਦਿਖਾਈਆਂ ਜਾਣਗੀਆਂ।
100GB ਸਟੋਰੇਜ ਦੀ ਪੇਸ਼ਕਸ਼ ਕਰਨ ਵਾਲੇ ਬੇਸਿਕ ਪਲਾਨ ਦੀ ਕੀਮਤ ਭਾਰਤ ਵਿੱਚ 130 ਰੁਪਏ ਪ੍ਰਤੀ ਮਹੀਨਾ ਹੈ।
– ਇਸ ਤੋਂ ਇਲਾਵਾ 200GB ਸਟੋਰੇਜ ਲਈ ਤੁਹਾਨੂੰ ਹਰ ਮਹੀਨੇ 210 ਰੁਪਏ ਦੇਣੇ ਹੋਣਗੇ।
– ਤੁਸੀਂ 2TB ਸਟੋਰੇਜ ਵਾਲੇ ਪ੍ਰੀਮੀਅਮ ਪਲਾਨ ਲਈ ਪ੍ਰਤੀ ਮਹੀਨਾ 650 ਰੁਪਏ ਵੀ ਖ਼ਰਚ ਸਕਦੇ ਹੋ।
ਬਿਹਤਰ ਹੋਵੇਗਾ ਜੇਕਰ ਤੁਸੀਂ ਵ੍ਹਟਸਐਪ ਬੈਕਅਪ ਦਾ ਸਾਈਜ਼ ਛੋਟਾ ਰੱਖੋ ਤੇ ਗੂਗਲ ਡਰਾਈਵ ‘ਤੇ ਲੋੜੀਂਦੀ ਜਗ੍ਹਾ ਖ਼ਾਲੀ ਰੱਖੋ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਚੈਟਸ ਦਾ ਬੈਕਅੱਪ ਸੁਰੱਖਿਅਤ ਨਹੀਂ ਹੋਵੇਗਾ ਅਤੇ ਤੁਸੀਂ ਸਾਰੇ ਮਹੱਤਵਪੂਰਨ WhatsApp ਮੈਸੇਜ ਗੁਆ ਸਕਦੇ ਹੋ। WhatsApp ਦੁਨੀਆ ਦਾ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ ਤੇ ਭਾਰਤ ‘ਚ ਇਸਦਾ ਸਭ ਤੋਂ ਵੱਡਾ ਯੂਜ਼ਰਬੇਸ ਹੈ।