The Khalas Tv Blog Punjab ਪੰਜਾਬ ’ਚ 2 ਦਿਨਾਂ ਦੇ ਅੰਦਰ ਤੀਜਾ ਸਕੂਲ ਬੱਸ ਹਾਦਸਾ! ਬੱਚਿਆਂ ਨੂੰ ਲੱਗੀਆ ਸੱਟਾਂ, ਕੰਡਕਟਰ ਹਸਪਤਾਲ ਦਾਖ਼ਲ
Punjab

ਪੰਜਾਬ ’ਚ 2 ਦਿਨਾਂ ਦੇ ਅੰਦਰ ਤੀਜਾ ਸਕੂਲ ਬੱਸ ਹਾਦਸਾ! ਬੱਚਿਆਂ ਨੂੰ ਲੱਗੀਆ ਸੱਟਾਂ, ਕੰਡਕਟਰ ਹਸਪਤਾਲ ਦਾਖ਼ਲ

ਬਿਉਰੋ ਰਿਪੋਰਟ – ਪੰਜਾਬ ਵਿੱਚ 2 ਦਿਨਾਂ ਦੇ ਅੰਦਰ ਤੀਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਸਕੂਲ ਬੱਸ ਦੇ ਵਿਚਾਲੇ ਟੱਕਰ ਹੋ ਗਈ ਹੈ। ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦੇ ਕੰਡਕਟਰ ਅਤੇ ਕੇਅਰਟੇਕਰ ਮਹਿਲਾ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਈ ਹੈ ਜਿਨ੍ਹਾਂ ਨੂੰ SGL ਹਸਪਤਾਲ ਵਿੱਚ ਇਲਾਜ ਦੇ ਲਈ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਸਕੂਲ ਬੱਸ ਡਰਾਈਵਰ ਫਰਾਰ ਹੋ ਗਿਆ ਹੈ।

ਘਟਨਾ ਸੁਭਾਨਪੁਰ ਰੋਡ ’ਤੇ ਬੂਟ ਪਿੰਡ ਦੇ ਕੋਲ ਹੋਈ ਹੈ। ਬਾਦਸ਼ਾਹਪੁਰ ਚੌਕੀ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਵਿੱਚ ਜ਼ਖ਼ਮੀ ਕੇਅਰਟੇਕਰ ਔਰਤ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਂਚ ਵਿੱਚ ਲੱਗੀ ਪੁਲਿਸ

ਸਵੇਰੇ ਕੈਂਬ੍ਰਿਜ ਸਕੂਲ ਦੀ ਇਕ ਬੱਸ ( PB-08-KF-2453 ) ਅਤੇ ਪ੍ਰਿੰਸ ਬੱਸ ( PB-08-CW-0717) ਦੇ ਵਿਚਾਲੇ ਪਿੰਡ ਬੂਟ ਦੇ ਨਜ਼ਦੀਕ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਦੇ ਬਾਅਦ ਦੋਵੇ ਬੱਸਾਂ ਸੜਕ ਦੇ ਕੰਢੇ ਲੱਗੇ ਦਰੱਖ਼ਤ ਨਾਲ ਟਕਰਾ ਗਈਆਂ। ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਨੇ ਦੋਵਾਂ ਬੱਸਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

Exit mobile version