The Khalas Tv Blog Punjab ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ, ਅਹਿਮ ਬਿੱਲਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ
Punjab

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ, ਅਹਿਮ ਬਿੱਲਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਹੈ, ਜਿਸ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਵਿਧਾਨ ਸਭਾ ਸਕੱਤਰੇਤ ਅਨੁਸਾਰ, ਅੱਜ ਦੋ ਬਿੱਲ ਪੇਸ਼ ਕੀਤੇ ਜਾਣਗੇ। ਪੰਜਾਬ ਵਿਕਾਸ ਟੈਕਸ ਸੋਧ ਬਿੱਲ ਅਤੇ ਖਰਚਿਆਂ ਬਾਰੇ ਨਮਿਤਣ ਐਕਟ ਰਿਪੀਲ ਬਿੱਲ। ਆਜ਼ਾਦ ਮੈਂਬਰ ਰਾਣਾ ਇੰਦਰ ਪ੍ਰਤਾਪ ਸਿੰਘ ਡੈਮਾਂ ਵਿੱਚ ਪਾਣੀ ਦੇ ਵਧਦੇ ਪੱਧਰ ਕਾਰਨ ਹੜ੍ਹਾਂ ਦੇ ਖਤਰੇ ਨਾਲ ਨਜਿੱਠਣ ਦੇ ਪ੍ਰਬੰਧਾਂ ਬਾਰੇ ਮਤਾ ਰੱਖਣਗੇ।

ਪੰਜਾਬ ਬੀਜ ਨਿਗਮ ਦੀ ਸਾਲਾਨਾ ਰਿਪੋਰਟ ਵੀ ਸਦਨ ਵਿੱਚ ਪੇਸ਼ ਹੋਵੇਗੀ। ਅੱਜ ਦੀ ਕਾਰਵਾਈ ਵਿੱਚ ਭਖਦੇ ਮੁੱਦਿਆਂ ਕਾਰਨ ਸੱਤਾਧਾਰੀ ਅਤੇ ਵਿਰੋਧੀਆਂ ਵਿਚਕਾਰ ਹੰਗਾਮੇ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀ ਕਾਂਗਰਸ ਅਮਨ-ਕਾਨੂੰਨ ਅਤੇ ਲੈਂਡ ਪੂਲਿੰਗ ਨੀਤੀ ਦੇ ਮੁੱਦੇ ਮੁੜ ਉਠਾਏਗੀ, ਜਿਨ੍ਹਾਂ ਨੂੰ ਲੈ ਕੇ ਪਹਿਲਾਂ ਵੀ ਹੰਗਾਮਾ ਹੋਇਆ ਸੀ।

Exit mobile version