The Khalas Tv Blog Punjab ਮਹਿਲਾ ਜੱਜ ਦੇ ਘਰੋਂ 35 ਲੱਖ ਦੇ ਗਹਿਣੇ ਚੋਰੀ! ਸਿਰਫ਼ 400 ਮੀਟਰ ਦੂਰ ਹੈ ਪੁਲਿਸ ਚੌਂਕੀ
Punjab

ਮਹਿਲਾ ਜੱਜ ਦੇ ਘਰੋਂ 35 ਲੱਖ ਦੇ ਗਹਿਣੇ ਚੋਰੀ! ਸਿਰਫ਼ 400 ਮੀਟਰ ਦੂਰ ਹੈ ਪੁਲਿਸ ਚੌਂਕੀ

ਤਰਨ ਤਾਰਨ ਦੇ ਫਤਿਹਾਬਾਦ ਵਿੱਚ ਇੱਕ ਮਹਿਲਾ ਦੇ ਘਰੋਂ 35 ਲੱਖ ਦੇ ਗਹਿਣੇ ਚੋਰੀ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੱਜ ਦੇ ਘਰ ਤੋਂ ਸਿਰਫ਼ 400 ਮੀਟਰ ਦੂਰ ਪੁਲਿਸ ਚੌਂਕੀ ਸਥਿਤ ਹੈ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਾਲੇ ਤਕ ਪੁਲਿਸ ਚੋਰਾਂ ਤੱਕ ਨਹੀਂ ਪਹੁੰਚ ਸਕੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਫਤਿਹਾਬਾਦ ਦੇ ਮੁਹੱਲਾ ਸਰਦਾਰਾ ਦੇ ਰਹਿਣ ਵਾਲੇ ਡਾ: ਰਾਹੁਲ ਸਿੰਘ ਜੋਸਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਜੱਜ ਹਨ ਤੇ ਪਿਤਾ ਡਾਕਟਰ ਹਨ। ਡਾਕਟਰ ਬਲਬੀਰ ਸਿੰਘ ਆਪਣੇ ਕਲੀਨਿਕ ਗਏ ਹੋਏ ਸਨ। ਇਸ ਦੌਰਾਨ ਲਗਭਗ ਦੁਪਹਿਰ 12 ਵਜੇ ਦੇ ਕਰੀਬ ਦੋ ਚੋਰ ਮੇਨ ਗੇਟ ਟੱਪ ਕੇ ਘਰ ਵਿਚ ਦਾਖ਼ਲ ਹੋਏ। ਉਨ੍ਹਾਂ ਦਾ ਇਕ ਸਾਥੀ ਮੋਟਰਸਾਈਕਲ ’ਤੇ ਘਰ ਦੇ ਬਾਹਰ ਸਾਥੀ ਚੋਰਾਂ ਦਾ ਇੰਤਜ਼ਾਰ ਕਰ ਰਿਹਾ ਸੀ।

ਤਰਨਤਾਰਨ ਦੇ ਕਸਬਾ ਫਤਿਹਾਬਾਦ ‘ਚ ਦੋਵੇਂ ਚੋਰ ਕਮਰੇ ਦਾ ਦਰਵਾਜ਼ਾ ਤੋੜ ਕੇ ਘਰ ਦੇ ਕਮਰਿਆਂ ‘ਚ ਦਾਖ਼ਲ ਹੋਏ ਤੇ ਲਾਕਰ ਰੂਮ ‘ਚ ਪਹੁੰਚ ਗਏ। ਇੱਤੇ ਉਹ ਅਲਮਾਰੀ ‘ਚੋਂ ਸਾਰੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Exit mobile version