The Khalas Tv Blog International ਕੈਨੇਡਾ ਚੋਣਾਂ ‘ਚ ਅਮਨਪ੍ਰੀਤ ਸਿੰਘ ਗਿੱਲ ਸਮੇਤ ਇਨ੍ਹਾਂ ਪੰਜਾਬੀਆਂ ਨੇ ਜਿੱਤੀ ਚੋਣ
International

ਕੈਨੇਡਾ ਚੋਣਾਂ ‘ਚ ਅਮਨਪ੍ਰੀਤ ਸਿੰਘ ਗਿੱਲ ਸਮੇਤ ਇਨ੍ਹਾਂ ਪੰਜਾਬੀਆਂ ਨੇ ਜਿੱਤੀ ਚੋਣ

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਿੱਤੇ।ਉਹਨਾ ਦਾ ਜੱਦੀ ਸ਼ਹਿਰ ਮੋਗਾ ਹੈ । ਉਹਨਾਂ ਦੇ ਨਜਦੀਕੀ ਮਿੱਤਰ ਅਮਰਜੀਤ ਬਰਾੜ ਸਮਾਲਸਰ ਨੇ ਕੈਲਗਰੀ ਤੋ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ।

ਇਸ ਤੋਂ ਇਲਾਵਾ ਪਾਰਲੀਮੈਂਟ ਹਲਕਾ ਕੈਲਗਰੀ ਈਸਟ ਤੋਂ ਕੰਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਚੋਣ ਜਿੱਤ ਗਏ ਹਨ। ਹੱਲਣ ਪਿਛਲੇ ਸਾਲਾਂ ਤੋਂ ਲਗਾਤਾਰ ਚੋਣ ਜਿੱਤ ਰਹੇ ਹਨ ਤੇ ਇਸ ਵਾਰ ਉਹ ਤੀਜੀ ਵਾਰ ਆਪਣੀ ਸੀਟ ਤੋਂ ਚੋਣ ਜਿੱਤੇ ਹਨ।

ਪਾਰਲੀਮੈਂਟ ਹਲਕਾ ਕੈਲਗਰੀ ਮੈਕਨਾਈਟ ਤੋਂ ਕੰਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦਲਵਿੰਦਰ ਗਿੱਲ ਚੋਣ ਜਿੱਤੇ।

ਜਦੋਂ ਕਿ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਨੇਤਾ ਜਗਮੀਤ ਸਿੰਘ ਚੋਣ ਹਾਰ ਗਏ ਹਨ। ਨਾਲ ਹੀ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਰ ਤੋਂ ਬਾਅਦ, ਉਨ੍ਹਾਂ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ, “ਇਹ ਨਿਊ ਡੈਮੋਕਰੇਟਸ ਲਈ ਨਿਰਾਸ਼ਾ ਦੀ ਰਾਤ ਹੈ। ਅਸੀਂ ਉਦੋਂ ਹੀ ਹਾਰਦੇ ਹਾਂ ਜਦੋਂ ਅਸੀਂ ਲੜਨਾ ਬੰਦ ਕਰਦੇ ਹਾਂ।”

ਕੈਨੇਡੀਅਨ ਆਮ ਚੋਣਾਂ ਵਿੱਚ ਐਨਡੀਪੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਚੋਣਾਂ ਵਿੱਚ ਇਹ ਸਿਰਫ਼ ਅੱਠ ਸੀਟਾਂ ਤੱਕ ਸੀਮਤ ਹੋ ਸਕਦਾ ਹੈ। ਕੈਨੇਡਾ ਵਿੱਚ, ਪਾਰਟੀਆਂ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਲਈ ਘੱਟੋ-ਘੱਟ 12 ਸੀਟਾਂ ਦੀ ਲੋੜ ਹੁੰਦੀ ਹੈ।

Exit mobile version