The Khalas Tv Blog Punjab ਭਗਵੰਤ ਮਾਨ ਹੋਏ 50 ਵਰ੍ਹਿਆਂ ਦੇ, ਪਤਨੀ ਗੁਰਪ੍ਰੀਤ ਕੌਰ ਸਮੇਤ ਇਨ੍ਹਾਂ ਵਿਧਾਇਕਾਂ ਨੇ ਦਿੱਤੀਆਂ ਵਧਾਈਆਂ…
Punjab

ਭਗਵੰਤ ਮਾਨ ਹੋਏ 50 ਵਰ੍ਹਿਆਂ ਦੇ, ਪਤਨੀ ਗੁਰਪ੍ਰੀਤ ਕੌਰ ਸਮੇਤ ਇਨ੍ਹਾਂ ਵਿਧਾਇਕਾਂ ਨੇ ਦਿੱਤੀਆਂ ਵਧਾਈਆਂ…

These MLAs along with wife Gurpreet Kaur congratulated CM Bhagwant Maan on his 50th birthday...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਵਰ੍ਹਿਆਂ ਦੇ ਹੋ ਗਏ ਹਨ। ਉਹਨਾਂ ਦੇ ਜਨਮ ਦਿਨ ’ਤੇ ਪੰਜਾਬ ਭਰ ਵਿਚ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਹਿਬ। ਰੱਬ ਤੁਹਾਨੂੰ ਹਮੇਸ਼ਾ ਚੜਦੀਕਲ੍ਹਾ ਵਿੱਚ ਰੱਖੇ। ਤੁਸੀਂ ਹਮੇਸ਼ਾ ਖ਼ੁਸ਼ ਅਤੇ ਸਿਹਤਮੰਦ ਰਹੋ। ਆਬਾਦ ਰਹੋ ਜ਼ਿੰਦਾਬਾਦ ਰਹੋ। ਪੰਜਾਬ ਤੁਹਾਡੇ ਦਿਲ ਵਿਚ ਵੱਸਦਾ ਹੈ ਤੇ ਤੁਸੀਂ ਪੰਜਾਬੀਆਂ ਦੇ ਦਿਲਾਂ ਵਿਚ। ਪੰਜਾਬ ਤੇ ਪੰਜਾਬੀਅਤ ਦੀ ਹੋਰ ਸੇਵਾ ਕਰਨ ਦੀ ਪਰਮਾਤਮਾ ਤੁਹਾਨੂੰ ਸਮਰੱਥਤਾ ਬਖ਼ਸ਼ਣ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਾਰਿਆਂ ਦੇ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਨੂੰ ਇਸ ਗੱਲ ਦੀ ਖ਼ੁਸ਼ੀ ਤੇ ਮਾਣ ਹੈ ਕਿ ਸੂਬੇ ਵਿੱਚ ਬਦਲਵੀਂ ਰਾਜਨੀਤੀ ਦੇ ਮੋਢੀ ਮਾਨ ਸਾਹਿਬ ਦੀ ਟੀਮ ਦਾ ਅਸੀਂ ਹਿੱਸਾ ਹਾਂ ਜੋ ਸੂਬੇ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਪੰਜਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਵਾਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਮਾਨ ਸਾਹਿਬ ਇਸੇ ਤਰ੍ਹਾਂ ਸਾਡੀ ਅਗਵਾਈ ਕਰਦੇ ਰਹਿਣ ਅਤੇ ਤਿੰਨ ਕਰੋੜ ਪੰਜਾਬੀਆਂ ਦੇ ਚਿਹਰਿਆਂ ਉੱਤੇ ਮੁਸਕਰਾਹਟਾਂ ਬਿਖਰਨਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਕਿਹਾ ਕਿ ਸਾਡੇ ਸਭ ਦੇ ਹਰਮਨ ਪਿਆਰੇ CM ਸਾਹਿਬ ਭਗਵੰਤ ਮਾਨ ਜੀ ਜੀ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ, ਪਰਮਾਤਮਾ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀਕਲਾ ਦੀ ਦਾਤ ਬਖ਼ਸ਼ਣ ।

‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ‘ਆਪ’ ਪੰਜਾਬ ਇਕਾਈ ਨੇ 17 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦਾ ਜਨਮ ਦਿਨ ਮਨਾਉਣ ਲਈ ਖ਼ੂਨਦਾਨ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ‘ਆਪ’ ਵਲੰਟੀਅਰਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ ‘ਤੇ ਖ਼ੂਨਦਾਨ ਕਰਨਾ ਚਾਹੀਦਾ ਹੈ।

ਆਪ ਆਗੂ ਨੇ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖ਼ੂਨਦਾਨ ਕੈਂਪ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਸਾਰੇ ਵਰਕਰਾਂ ਨੂੰ ਮੰਗਲਵਾਰ ਨੂੰ (17 ਅਕਤੂਬਰ) ਖ਼ੂਨਦਾਨ ਕਰਨਾ ਚਾਹੀਦਾ ਹੈ, ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦਾ ਤੋਹਫ਼ਾ ਹੋਵੇਗਾ।

Exit mobile version