The Khalas Tv Blog India ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ੁਰੂ ਕੀਤੀਆਂ ਇਹ ਚਾਰ ਉਡਾਣਾਂ
India Punjab

ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ੁਰੂ ਕੀਤੀਆਂ ਇਹ ਚਾਰ ਉਡਾਣਾਂ

‘ਦ ਖ਼ਾਲਸ ਬਿਊਰੋ:- ਅੱਜ ਚੰਡੀਗੜ੍ਹ ਹਵਾਈ ਅੱਡੇ ਤੋਂ ਭਾਰਤ ਦੇ ਇਨ੍ਹਾਂ ਚਾਰ ਸੂਬਿਆਂ ਲਈ ਅੱਜ ਸ਼ਾਮ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਚੰਡੀਗੜ੍ਹ ਤੋਂ ਚੇਨਈ, ਜੈਪੁਰ ਅਤੇ ਲਖਨਊ ਵਿਚਾਲੇ ਹਵਾਈ ਸੰਪਰਕ ਵੱਧ ਗਿਆ ਹੈ। ਇਨ੍ਹਾਂ ਰੂਟਾਂ ‘ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਇੰਡੀਗੋ ਏਅਰਲਾਈਨਜ਼ ਨੇ ਕੀਤਾ ਹੈ।

ਚੰਡੀਗੜ੍ਹ-ਚੇਨਈ ਵਿਚਾਲੇ ਉਡਾਣ 16 ਅਗਸਤ ਯਾਨਿ ਅੱਜ ਸ਼ਾਮ ਤੋਂ ਸ਼ੁਰੂ ਹੋ ਰਹੀ ਹੈ। ਜੈਪੁਰ ਦੀ ਫਲਾਇਟ 24 ਅਗਸਤ ਨੂੰ ਸ਼ੁਰੂ ਹੋਵੇਗੀ। ਜਦਕਿ ਚੰਡੀਗੜ੍ਹ ਤੋਂ ਸ੍ਰੀਨਗਰ ਅਤੇ ਲਖਨਊ ਦੀ ਫਲਾਈਟ 25 ਅਗਸਤ ਤੋਂ ਸ਼ੁਰੂ ਹੋਵੇਗੀ।

ਲਾਕਡਾਊਨ ਕਾਰਨ ਦੇਸ਼ ‘ਚ ਫਲਾਇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਅੱਜ ਮੁੜ ਸ਼ੁਰੂਆਤ ਹੋਣ ਜਾ ਰਹੀ ਹੈ।

Exit mobile version