The Khalas Tv Blog Punjab ਨਹੀਂ ਹੋਵੇਗੀ ਰੋਪੜ ਦੇ ਸਰਕਾਰੀ ਸਕੂਲ ਦੀ ਨਿਲਾ ਮੀ
Punjab

ਨਹੀਂ ਹੋਵੇਗੀ ਰੋਪੜ ਦੇ ਸਰਕਾਰੀ ਸਕੂਲ ਦੀ ਨਿਲਾ ਮੀ

ਦ ਖ਼ਾਲਸ ਬਿਊਰੋ : ਰੋਪੜ ਦੇ ਸਰਕਾਰੀ ਸਕੂਲ ਦੀ ਨਿਲਾਮੀ ਹੁਣ ਨਹੀਅਂ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਪਾਵਰਕਾਮ ਨੇ ਇਹ ਨੀਲਾਮੀ ਰੱਦ ਕਰ ਦਿੱਤੀ ਹੈ। ਪਾਵਰਕਾਮ ਨੇ ਪਹਿਲਾਂ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਵਾਪਿਸ ਲੈ ਲਿਆ ਹੈ। ਸਕੂਲ ਦੀ ਨੀਲਾਮੀ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਐਜੂਕੇਸ਼ਨ ਮਾਡਲ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਅਕਾਲੀ ਨੇਤਾ ਤੇ ਸਿੱਖਿਆ ਮੰਤਰੀ ਨੇ ਸੀ.ਐੱਮ. ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਪੜ੍ਹਾਈ ਸ਼ੁਰੂ ਕਰਵਾਈ ਜਾਵੇ।

ਆਮ ਆਦਮੀ ਪਾਰਟੀ ਨੇ ਪਹਿਲਾਂ ਸਕੂਲ ਦੀ ਨੀਲਾਮੀ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਸਕੂਲ ਦੇ ਬੱਚਿਆਂ ਨੂੰ 6 ਮਹੀਨੇ ਪਹਿਲਾਂ ਦੂਜੇ ਸਕੂਲ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਕੂਲ ਦੀ ਬਿਲਡਿੰਗ ਦੀ ਨੀਲਾਮੀ ਦੀ ਪ੍ਰਕਿਰਿਆ ਵੀ ਕਾਂਗਰਸ ਸਰਕਾਰ ਦੇ ਵੇਲੇ ਸ਼ੁਰੂ ਹੋਈ। ਇਸ ‘ਤੇ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਕਿ ਹੁਣ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਨੀਲਾਮੀ ਕਿਉਂ ਨਹੀਂ ਰੋਕਦੀ, ਜਿਸ ਤੋਂ ਬਾਅਦ ਸਕੂਲ ਦੀ ਨੀਲਾਮੀ ਰੱਦ ਕਰ ਦਿੱਤੀ ਗਈ।

Exit mobile version