‘ਦ ਖ਼ਾਲਸ ਬਿਊਰੋ :- ਸਹਿਤ ਚਿੰਤਨ, ਚੰਡੀਗੜ੍ਹ ਵੱਲੋਂ ਕਮਲਜੀਤ ਸਿੰਘ ਬਨਵੈਤ ਦੀ ਨਵ-ਪ੍ਰਕਾਸ਼ਤ ਪੁਸਤਕ ‘ਇੱਕ ਬੰਦਾ ਹੁੰਦਾ ਸੀ’ ਉੱਤੇ ਇੱਕ ਅਗਸਤ ਨੂੰ ਚਰਚਾ ਹੋਵੇਗੀ। ਬਾਬਾ ਭਾਗ ਸਿੰਘ ਸੱਜਣ ਯਾਦਗਾਰ ਹਾਲ, ਸੈਕਟਰ 20 ਵਿੱਚ ਸਮਾਗਮ 10:30 ਵਜੇ ਸ਼ੁਰੂ ਹੋਵੇਗਾ। ਪ੍ਰੋਫੈਸਰ ਮਨਦੀਪ ਸਨੇਹੀ ਪੁਸਤਕ ਉੱਤੇ ਪਰਚਾ ਪੜ੍ਹਨਗੇ। ਕਵਿਤਰੀ ਦੀਪਤੀ ਬਬੂਟਾ ਬੈਠਕ ਦੀ ਪ੍ਰਧਾਨਗੀ ਕਰਨਗੇ। ਬਾਅਦ ਵਿੱਚ ਖੁੱਲ੍ਹੀ ਚਰਚਾ ਰੱਖੀ ਗਈ ਹੈ। ਸਾਹਿਤ ਚਿੰਤਨ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੋਵੇਗੀ।
ਇੱਕ ਬੰਦਾ ਹੁੰਦਾ ਸੀ ‘ਤੇ ਚਰਚਾ ਇੱਕ ਅਗਸਤ ਨੂੰ
