ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jammu-Kashmir) ਵਿਚ ਧਾਰਾ 370 ਟੁੱਟਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਹੀ ਭਾਜਪਾ, ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਵਿਚ ਹੰਮਾਗਾ ਦੇਖਣ ਨੂੰ ਮਿਲਿਆ ਹੈ। ਪੀਡੀਪੀ ਦੇ ਵਿਧਾਇਕਾਂ ਵੱਲੋਂ ਧਾਰਾ 370 ਹਟਾਉਣ ਦੇ ਖ਼ਿਲਾਫ਼ ਮਤਾ ਪੇਸ਼ ਕੀਤਾ, ਜਿਸ ਦੇ ਵਿਰੁਧ ਭਾਜਪਾ ਦੇ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕਰਕੇ ਵਿਰੋਧ ਜਤਾਇਆ ਹੈ। ਦੱਸ ਦੇਈਏ ਕਿ ਇਹ ਮਤਾ ਵਿਧਾਇਕ ਰਹਿਮਾਨ ਪਾਰਾ ਵੱਲੋਂ ਪੇਸ਼ ਕੀਤਾ ਗਿਆ ਸੀ।
ਵਿਧਾਨ ਸਭਾ ਵਿਚ ਹੰਗਾਮੇ ਦੇ ਦੌਰਾਨ ਹੀ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਸਲੀਅਤ ਇਹ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਧਾਰਾ 370 ਹਟਾਉਣ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ ਹਨ ਜੇਕਰ ਸਾਡੇ ਲੋਕ ਇਸ ਨੂੰ ਮਨ ਲੈਂਦੇ ਤਾਂ ਅੱਜ ਨਤੀਜੇ ਕੁੱਝ ਹੋਰ ਹੋਣੇ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ 370 ਤੇ ਚਰਚਾ ਹੋਵੇਗੀ ਪਰ ਇਸ ਦਾ ਫੈਸਲਾ ਕੋਈ ਇਕ ਵਿਅਕਤੀ ਨਹੀਂ ਕਰ ਸਕਦਾ। ਇਸ ਪ੍ਰਸਤਾਵ ਦੀ ਕੋਈ ਮਹੱਤਤਾ ਨਹੀਂ ਹੈ।
ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਕਰਵਾਈਆਂ ਗਈਆਂ ਹਨ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਦੀ ਪਹਿਲੀ ਸਰਕਾਰ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ – ਦਿੱਲੀ ‘ਚ ਪ੍ਰਦੂਸ਼ਣ ਸਿਖਰ ‘ਤੇ ਪਹੁੰਚਿਆ