The Khalas Tv Blog Punjab ਪੰਜਾਬ ‘ਚ ਹੈ ਹਨੇਰਾ, ਰੌਸ਼ਨੀ ਨਾਂ ਦੀ ਨਹੀਂ ਹੈ ਕੋਈ ਚੀਜ਼ – ਜਿਆਣੀ
Punjab

ਪੰਜਾਬ ‘ਚ ਹੈ ਹਨੇਰਾ, ਰੌਸ਼ਨੀ ਨਾਂ ਦੀ ਨਹੀਂ ਹੈ ਕੋਈ ਚੀਜ਼ – ਜਿਆਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਖਬਰ ‘ਤੇ ਬਿਆਨ ਦਿੰਦਿਆਂ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਤੋਂ ਰਾਜਨੀਤੀ ਦੀ ਬਦਬੂ ਪਹਿਲਾਂ ਹੀ ਆ ਰਹੀ ਸੀ, ਰਾਜਨੀਤੀ ਦਾ ਬੁਖਾਰ ਇਨ੍ਹਾਂ ਨੂੰ ਬਹੁਤ ਪਹਿਲਾਂ ਤੋਂ ਚੜ੍ਹਿਆ ਹੋਇਆ ਸੀ। ਕੁੰਵਰ ਵਿਜੇ ਪ੍ਰਤਾਪ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਪੂਰਾ ਸਹਿਯੋਗ ਰਿਹਾ ਹੈ’।

ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਹਨੇਰਾ ਹੈ, ਰੌਸ਼ਨੀ ਨਾਂ ਦੀ ਚੀਜ਼ ਨਹੀਂ ਹੈ। ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ, ਕਿਸੇ ਨੂੰ ਕੁੱਝ ਪਤਾ ਨਹੀਂ ਹੈ। ਕਿਸੇ ਚੀਜ਼ ਦਾ ਕੋਈ ਗਰਾਊਂਡ ਨਹੀਂ ਹੈ, ਨਾ ਰਾਜਨੀਤੀ ਦਾ ਗਰਾਊਂਡ ਹੈ, ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਕਾਨੂੰਨ ਵਿਵਸਥਾ ਨਹੀਂ ਹੈ। ਬੰਦੂਕ ਦੀ ਗੋਲੀ ਨਾਲ ਨੁਕਸਾਨ ਨਹੀਂ ਹੋਇਆ ਸੀ ਜਿੰਨਾ ਅੱਜ ਲੋਕਾਂ ਦੀ ਜ਼ੁਬਾਨ ਦੀ ਬੋਲੀ ਨਾਲ ਹੋ ਰਿਹਾ ਹੈ। ਸਾਨੂੰ ਪੰਜਾਬ ਪ੍ਰਤੀ ਸੁਚੇਤ ਹੋਣਾ ਪਵੇਗਾ’।

Exit mobile version