The Khalas Tv Blog India ਹਵਾਰਾ ਦੀ ਦਿੱਲੀ ਤੋਂ ਬੁੜੈਲ ਜੇਲ੍ਹ ਸ਼ਿਫਟਿੰਗ ‘ਤੇ ਸਸਪੈਂਸ ! ਇਸ ਜਥੇਬੰਦੀ ਦਾ ਦਾਅਵਾ ‘ਮਾਹੌਲ ਵਿਗੜੇਗਾ’,ਹੁਣ ਇਸ ਤਰੀਕ ਨੂੰ ਸੁਣਵਾਈ
India Punjab

ਹਵਾਰਾ ਦੀ ਦਿੱਲੀ ਤੋਂ ਬੁੜੈਲ ਜੇਲ੍ਹ ਸ਼ਿਫਟਿੰਗ ‘ਤੇ ਸਸਪੈਂਸ ! ਇਸ ਜਥੇਬੰਦੀ ਦਾ ਦਾਅਵਾ ‘ਮਾਹੌਲ ਵਿਗੜੇਗਾ’,ਹੁਣ ਇਸ ਤਰੀਕ ਨੂੰ ਸੁਣਵਾਈ

ਚੰਡੀਗੜ੍ਹ : ਬੇਅੰਤ ਸਿੰਘ ਕਤਲਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ Anti Terrorist Front of India ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਲੀਆ ਨੇ ਜਗਤਾਰ ਸਿੰਘ ਹਵਾਰਾ ਨੂੰ ਬੁੜੈਲ ਜੇਲ੍ਹ ਵਿੱਚ ਤਬਦੀਲ ਕਰਨ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਹਵਾਰਾ ਨੂੰ ਕੇਸਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਵਿੱਚ ਹਵਾਰਾ ਦੀ ਮੌਜੂਦਗੀ ਨਾਲ ਪੰਜਾਬ ਵਿੱਚ ਹਾਲਾਤ ਖਰਾਬ ਹੋ ਸਕਦੇ ਹਨ। ਮਾਮਲੇ ਦੀ ਸੁਣਵਾਈ 17 ਦਸੰਬਰ ਨੂੰ ਯਾਨਿ ਕੱਲ੍ਹ ਹੋਵੇਗੀ।

ਹਵਾਰਾ ਦੇ ਵਕੀਲਾਂ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਲਗਾਈ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਵਾਰਾ ਨੂੰ ਚੰਡੀਗੜ੍ਹ ਵਿਚ ਪੇਸ਼ ਕੀਤਾ ਜਾਵੇ ਕਿਉਂਕਿ 1985 ਵਿਚ ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਹੋਈ ਸੀ ਅਤੇ ਤਕਰੀਬਨ 35 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਟਰਾਇਲ ਸ਼ੁਰੂ ਨਹੀਂ ਹੋਇਆ ਹੈ। ਹਵਾਰਾ ਦੇ ਵਕੀਲਾਂ ਦਾ ਦੋਸ਼ ਹੈ ਕਿ ਦਿੱਲੀ ਸਰਕਾਰ ਹਵਾਰਾ ਨੂੰ ਜਾਣਬੁੱਝ ਕੇ ਤਿਹਾੜ ਜੇਲ੍ਹ ਵਿਚ ਕੈਦ ਰੱਖ ਰਹੀ ਹੈ ਜਦਕਿ ਹਵਾਰਾ ਖ਼ਿਲਾਫ਼ ਦਿੱਲੀ ‘ਚ ਹੁਣ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ। ਹਵਾਰਾ ਦੇ ਵਕੀਲਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ ਸੀ ਪਰ ਇਸ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਅਤੇ ਹੁਣ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਅਪਣਾ ਲਈ ਹੈ।

ਚੰਡੀਗੜ੍ਹ ਦੀ ਅਦਾਲਤ ਵੱਲੋਂ 4 ਅਕਤੂਬਰ ਨੂੰ ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸਾਂ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਇਹ ਕੇਸ 2005 ਵਿੱਚ ਹਵਾਰਾ ਖਿਲਾਫ਼ ਰਜਿਸਟਰਡ ਹੋਏ ਸਨ । ਅਦਾਲਤ ਨੇ ਕਿਹਾ ਕਿਉਂਕਿ ਹੁਣ ਹਵਾਰਾ ਖਿਲਾਫ਼ ਇਲਜ਼ਾਮਾਂ ‘ਤੇ ਬਹਿਸ ਸ਼ੁਰੂ ਹੋਣੀ ਹੈ ਇਸ ਲਈ ਉਸ ਦਾ ਅਦਾਲਤ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ । ਇਸ ਲਈ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੇ ਹੋਏ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਜਗਤਾਰ ਸਿੰਘ ਹਵਾਲਾ ਦੀ ਪੇਸ਼ੀ ਦੇ ਲਈ 17 ਦਸੰਬਰ ਦੀ ਤਰੀਕ ਤੈਅ ਕੀਤੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਦਿੱਲੀ ਵਿੱਚ ਹਵਾਰਾ ਦੇ ਖਿਲਾਫ਼ ਕਿਸੇ ਵੀ ਕੇਸ ਦੀ ਸੁਣਵਾਈ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਜੇਲ੍ਹ ਵਿੱਚ ਲਿਆਇਆ ਜਾਵੇ ਜਿਸ ਦੇ ਨਾਲ ਉਸ ਦਾ ਟਰਾਇਲ ਅਸਾਨੀ ਨਾਲ ਹੋ ਸਕੇਗਾ ।

ਚੰਡੀਗੜ੍ਹ ਦੇ ਐਡੀਸ਼ਨਲ ਜੱਜ ਵੱਲੋਂ ਇੱਹ ਵੱਡਾ ਨਿਰਦੇਸ਼ ਦਿੱਤਾ ਗਿਆ ਸੀ। ਅਦਾਲਤ ਨੇ ਕਿਹਾ ਸੀ ਕਿ ਜੇਕਰ ਦਿੱਲੀ ਵਿੱਚ ਹਵਾਰਾ ਖਿਲਾਫ਼ ਕੋਈ ਪੈਂਡਿੰਗ ਕੇਸ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ। ਚੰਡੀਗੜ੍ਹ ਵਿੱਚ ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸ ਹਨ ਜਿੰਨਾਂ ‘ਤੇ ਸੁਣਵਾਈ ਹੋ ਰਹੀ ਹੈ । ਪਰ ਪਿਛਲੀ ਕਈ ਸੁਣਵਾਈਆਂ ਦੌਰਾਨ ਅਦਾਲਤ ਵਿੱਚ ਉਸ ਦੀ ਨਾ ਤਾਂ ਨਿੱਜੀ ਤੌਰ ‘ਤੇ ਪੇਸ਼ੀ ਹੋ ਸਕੀ ਹੈ ਨਾ ਹੀ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ ਜਿਸ ਤੋਂ ਅਦਾਲਤ ਕਾਫੀ ਨਰਾਜ਼ ਸੀ । ਅਦਾਲਤ ਨੇ ਕਿਹਾ ਟਰਾਇਲ ਦੇ ਲਈ ਇਹ ਜ਼ਰੂਰੀ ਹੈ ਅਤੇ ਇਸ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਚੰਡੀਗੜ੍ਹ ਦੇ ਸੈਕਟਰ 36 ਅਤੇ ਸੈਕਟਰ 17 ਵਿੱਚ ਜਗਤਾਰ ਸਿੰਘ ਹਵਾਰਾ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਸਨ। ਇੰਨਾਂ FIR ਵਿੱਚ ਹਵਾਰਾ ‘ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਕੇਂਦਰ ਦੇ ਖਿਲਾਫ਼ ਜੰਗ ਛੇੜ ਦੀ ਯੋਜਨਾ ਤਿਆਰ ਕੀਤੀ ਸੀ । ਹਵਾਰਾ ਖਿਲਾਫ਼ ਚੰਡੀਗੜ੍ਹ ਪੁਲਿਸ ਨੇ 121, 121 A, 122, 153 ਅਤੇ IPC ਦੀ ਧਾਰਾ 120 B ਸੈਕਸ਼ 25 ਅਧੀਨ ਮਾਮਲਾ ਦਰਜ ਕੀਤਾ ਸੀ ਇਸ ਤੋਂ ਇਲਾਵਾ ਹਥਿਆਰ ਰੱਖਣ ਦੇ ਇਲ਼ਜ਼ਾਮ ਵਿੱਚ ਧਾਰ 5d 59 ਲਗਾਈ ਸੀ ਜਦਕਿ ਧਮਾਕਾਖੇਜ ਸਮਗਰੀ ਐਕਟ ਅਧੀਨ 4, 5 6 ਸੈਕਸ਼ਨਾਂ ਅਧੀਨ ਮਾਮਲਾ ਦਰਜ ਕੀਤਾ ਸੀ ।

Exit mobile version