The Khalas Tv Blog India ਕਾਂਗਰਸ ‘ਚ 1984 ਤੋਂ ਲੈ ਕੇ 2024 ਤੱਕ ਨਹੀਂ ਆਇਆ ਕੋਈ ਬਦਲਾਅ! ਸਿਰ ਵੱਡਣ ਦੀ ਵੀਡੀਓ ਕੀਤੀ ਸ਼ੇਅਰ
India Punjab

ਕਾਂਗਰਸ ‘ਚ 1984 ਤੋਂ ਲੈ ਕੇ 2024 ਤੱਕ ਨਹੀਂ ਆਇਆ ਕੋਈ ਬਦਲਾਅ! ਸਿਰ ਵੱਡਣ ਦੀ ਵੀਡੀਓ ਕੀਤੀ ਸ਼ੇਅਰ

ਬਿਊਰੋ ਰਿਪੋਰਟ –   ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਐਕਸ ‘ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਦੱਸ ਦੇਈਏ ਕਿ ਰਵਨੀਤ ਬਿੱਟੂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦਾ ਇਕ ਵਿਧਾਇਕ ਉਸ ਵਿਅਕਤੀ ਨੂੰ ਇਕ ਏਕੜ ਜ਼ਮੀਨ ਦੇਣ ਦਾ ਵਾਅਦਾ ਕਰ ਰਿਹਾ ਹੈ, ਜੋ ਰਵਨੀਤ ਸਿੰਘ ਬਿੱਟੂ ਦਾ ਸਿਰ ਵੱਡੇਗਾ। ਦੱਸ ਦੇਈਏ ਕਿ ਵੀਡੀਓ ਵਿਚ ਬੋਲਣ ਵਾਲਾ ਵਿਅਕਤੀ ਤੇਲਗੂ ਭਾਸ਼ਾ ਵਿਚ ਬੋਲ ਰਿਹਾ ਹੈ।

ਇਸ ‘ਤੇ ਬਿੱਟੂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ 1984 ਤੋਂ ਲੈ ਕੇ 2024 ਤੱਕ ਕੋਈ ਬਦਲਾਅ ਨਹੀਂ ਆਇਆ ਹੈ। ਕਾਂਗਰਸ 1984 ਵਿਚ ਵੀ ਸਿੱਖਾਂ ਦਾ ਖੂਨ ਵਹਾਉਣਾ ਚਾਹੁੰਦੀ ਸੀ ਅਤੇ ਅੱਜ ਵੀ ਉਸੇ ਨੀਤੀ ਤੇ ਚੱਲ ਰਹੀ ਹੈ।

 

ਇਹ ਵੀ ਪੜ੍ਹੋ –  ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦੇ ਸਾਥੀ ਨੇ ਆਪਣੇ-ਆਪ ਨੂੰ ਕੀਤਾ ਵੱਖ! ‘ਮੇਰਾ ਵਾਰਿਸ ਪੰਜਾਬ ਨਾਲ ਕੋਈ ਸਬੰਧ ਨਹੀਂ, ਮੇਰੇ ਫਰਜ਼ੀ ਹਸਤਾਖਰ ਕੀਤੇ!’

 

Exit mobile version