The Khalas Tv Blog Punjab ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਹੋਇਆ ਭਿਆਨਕ ਹਾਦਸਾ!
Punjab

ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਹੋਇਆ ਭਿਆਨਕ ਹਾਦਸਾ!

ਬਿਊਰੋ ਰਿਪੋਰਟ – ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਸੀਟੀਯੂ (CTU) ਦੀ ਬੱਸ ਅਤੇ ਮਹਿਦਰਾ ਪਿੱਕਅੱਪ (Mahindra Pickup) ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਦੱਸ ਦੇਈਏ ਕਿ ਇਹ ਹਾਦਸਾ ਇੰਨ੍ਹਾਂ ਖਤਰਨਾਕ ਸੀ ਕਿ ਸ਼ਟਰਾਂ ਨਾਲ ਲੱਧੀ ਪਿਕਅੱਪ ਪਲਟ ਗਈ। ਜਿਸ ਕਾਰਨ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਅਤੇ ਸਾਰਾ ਸਮਾਨ ਸੜਕ ‘ਤੇ ਖਿੱਲਰ ਗਿਆ। 

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟੱਕਰ ਵੱਜਣ ਤੋਂ ਬਾਅਦ ਸੜਕ ਕਿਨਾਰੇ ਡਿਵਾਈਡਰ ‘ਤੇ ਜਾ ਚੜੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਲਿਆ ਹੈ। ਇਹ ਹਾਦਸਾ ਅੱਜ ਸਵੇਰੇ ਵਾਪਰਿਆ ਹੈ।

ਇਹ ਵੀ ਪੜ੍ਹੋ –  ­ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ‘ਚ ਮੌਤ

 

 

Exit mobile version