The Khalas Tv Blog Punjab ਪੰਜਾਬ ਪੀਆਰ ਵਿਭਾਗ ‘ਚ ਹੋਇਆ ਫੇਰਬਦਲ
Punjab

ਪੰਜਾਬ ਪੀਆਰ ਵਿਭਾਗ ‘ਚ ਹੋਇਆ ਫੇਰਬਦਲ

ਪੰਜਾਬ ਪੀਆਰ ਵਿਭਾਗ (Punjab PR Department) ਨੇ ਵੱਡਾ ਫੇਰਬਦਲ ਕਰਦਿਆਂ ਚਾਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ਵਿੱਚ ਹਰਜੀਤ ਸਿੰਘ ਨੂੰ ਨਵਾਂ ਜੁਆਇੰਟ ਡਾਇਰੈਕਟਰ (ਪ੍ਰੈਸ) ਲਗਾਇਆ ਗਿਆ ਹੈ। ਉਨ੍ਹਾਂ ਨੂੰ ਫੀਲਡ, ਪਨਮੀਡੀਆ ਸੋਸਾਇਟੀ , ਲਾਇਬ੍ਰੇਰੀ, ਪ੍ਰੈਸ ਸੈਕਸ਼ਨ , ਫੋਟੋ ਸੈਕਸ਼ਨ, ਤਕਨੀਕੀ ਸ਼ਾਖਾ ਅਤੇ ਸੋਸ਼ਲ ਮੀਡੀਆ ਸ਼ਾਖਾਵਾਂ ਨੂੰ ਦੇਖਣ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਇਸ਼ਵਿੰਦਰ ਸਿੰਘ ਗਰੇਵਾਲ ਨੂੰ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ। ਉਨ੍ਹਾਂ ਨੂੰ ਪ੍ਰੋ਼ਡੱਕਸ਼ਨ, ਕਲਿੱਪਿੰਗ ਅਤੇ ਫੋਟੋਸਟੈਟ ਨੂੰ ਸੰਭਾਲਣ ਦੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਮਨਵਿੰਦਰ ਸਿੰਘ ਨੂੰ ਵੀ ਡਿਪਟੀ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ, ਵੈੱਬਸਾਈਟ ਚੈਨਲ ਅਤੇ ਸੀ.ਐੱਮ.ਓ ਦਾ ਚਾਰਜ ਸੰਭਾਲਣ ਲਈ ਲਗਾਇਆ ਗਿਆ ਹੈ।

ਗੁਰਮੀਤ ਸਿੰਘ ਨੂੰ ਡਿਪਟੀ  ਡਾਇਰੈਕਟਰ ਨੂੰ ਸਟੋਰ ਅਤੇ ਮੈਗਜੀਨ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ –    ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਹੋਇਆ ਦੇਹਾਂਤ, ਕ੍ਰਿਕਟ ਪ੍ਰੇਮੀਆਂ ‘ਚ ਸੋਗ ਦੀ ਲਹਿਰ

 

Exit mobile version