The Khalas Tv Blog Punjab ਰਜਵਾਹੇ ‘ਚ ਨਹਾਉਣ ਵਾਲੇ ਸਾਵਧਾਨ, ਬਰਨਾਲਾ ‘ਚ ਵਾਪਰਿਆ ਵੱਡਾ ਹਾਦਸਾ
Punjab

ਰਜਵਾਹੇ ‘ਚ ਨਹਾਉਣ ਵਾਲੇ ਸਾਵਧਾਨ, ਬਰਨਾਲਾ ‘ਚ ਵਾਪਰਿਆ ਵੱਡਾ ਹਾਦਸਾ

ਬਰਨਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਟੱਲੇਵਾਲ ਦੇ ਰਜਵਾਹੇ ਵਿੱਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਆਪਣੇ ਦੋਸਤਾਂ ਨਾਲ ਰਜਵਾਹੇ ਵਿੱਚ ਨਹਾਉਣ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾਣਕ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਭੋਤਨਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਵਿੱਚ ਛਬੀਲ ਲਗਾਈ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸਮਾਨ ਵਾਪਸ ਛੱਡਣ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਰਜਵਾਹੇ ਵਿੱਚ ਨਹਾਉਣ ਲੱਗ ਪਿਆ।

ਮ੍ਰਿਤਕ ਵੱਲੋਂ ਰਜਵਾਹੇ ਵਿੱਚ ਛਾਲ ਮਾਰੀ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਦੇਰ ਬਾਹਰ ਨਹੀਂ ਆਇਆ। ਇਸ ਨੂੰ ਦੇਖਦਿਆਂ ਹੋਇਆਂ ਉਸ ਦੇ ਸਾਥੀਆਂ ਨੇ ਉਸ ਨੂੰ ਲੱਭਣਾਂ ਸ਼ੁਰੂ ਕਰ ਦਿੱਤਾ ਪਰ ਉਹ ਮਿਲ ਨਾ ਸਕਿਆ। ਭਾਰੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਪਿੰਡ ਦੀਪਗੜ੍ਹ ਤੋਂ ਮਿਲੀ।

ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੌਜਵਾਨ ਮਾਣਕ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦੀ ਪਿਤਾ ਜੂਸ ਦੀ ਦੁਕਾਨ ਚਲਾ ਕੇ ਘਰ ਦਾ ਗੁਜਾਰਾ ਕਰਦਾ ਸੀ। ਮਾਣਕ ਉਸ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ –  ਭਾਰਤ ਛੱਡੋਂ ਯੂਕੇ ‘ਚ ਵੀ ਹੀਟਵੇਵ ਨਾਲ ਲੋਕ ਪਰੇਸ਼ਾਨ !

 

Exit mobile version