The Khalas Tv Blog Punjab ਨੌਜਵਾਨ ਵੱਲੋਂ ਗੁਰੂ ਘਰ ‘ਚ ਬੇਅਦਬੀ ਕਰਨ ਦੀ ਕੋਸ਼ਿਸ਼, ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਸੰਗਤ ਵਲੋਂ ਕਾਬੂ
Punjab Religion

ਨੌਜਵਾਨ ਵੱਲੋਂ ਗੁਰੂ ਘਰ ‘ਚ ਬੇਅਦਬੀ ਕਰਨ ਦੀ ਕੋਸ਼ਿਸ਼, ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਸੰਗਤ ਵਲੋਂ ਕਾਬੂ

ਫਿਲੌਰ : ਸੂਬੇ ਵਿੱਚ ਬੇਅਦਬੀਆਂ ਦੀਂ ਘਟਨਾਵਾਂ ਲਗਾਤਾਰ ਵੱਧਦੀਆਂ ਰਹੀਆਂ ਹਨ। ਆਏ ਦਿਨ ਕਿਤੋ ਨਾ ਕਿਤੋਂ ਬੇਅਦਬੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਅੱਜ ਅਜਿਹਾ ਇੱਕ ਮਾਮਲਾ ਫਲੌਰ ਦੇ ਪਿੰਡ ਅੱਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪਿੰਡ ਅੱਟੀ ’ਚ ਗੁਰਦੁਆਰਾ ਸਿੰਘ ਸਭਾ ਅੱਟੀ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕੀਤਾ। ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਗ੍ਰੰਥੀ ਸਿੰਘ ਗੋਬਿੰਦ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਨਿਤਨੇਮ ਦੀ ਅਰਦਾਸ ਕਰ ਰਹੇ ਸਨ ਤਾਂ ਇਕ ਵਿਅਕਤੀ ਦਰਬਾਰ ਸਾਹਿਬ ਅੰਦਰ ਆਇਆ ਅਤੇ ਉਥੇ ਪਏ ਹੋਏ ਜਿੰਦਰੇ ਨੂੰ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਦਰਬਾਰ ਸਾਹਿਬ ’ਚ ਪਿਆ ਕਾਰਪਟ ਚੁੱਕ ਕੇ ਗਲਤ ਹਰਕਤਾਂ ਕਰਨ ਲੱਗਾ।

ਮੌਕੇ ’ਤੇ ਹਾਜ਼ਰ ਸੰਗਤ ਵਲੋਂ ਸੁਚੇਤ ਹੋਣ ’ਤੇ ਬਾਹਰ ਨੂੰ ਭੱਜ ਗਿਆ, ਜਿਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਅ ਹੋ ਗਿਆ। ਇਸ ਨੂੰ ਬਾਅਦ ’ਚ ਨਰਿੰਦਰ ਸਿੰਘ ਅਤੇ ਗ੍ਰੰਥੀ ਸਿੰਘ ਨੇ ਕਾਬੂ ਕੀਤਾ।

 

Exit mobile version