The Khalas Tv Blog India ਨੌਕਰੀਆਂ ਲਈ ਨੌਜਵਾਨ ਟਾਵਰਾਂ ਉੱਤੇ ਚੜ੍ਹਦੇ ਵੇਖੇ ਹੋਣਗੇ, ਪਰ ਆ ਗਿਆ ਨਵਾਂ ਮਸਲਾ
India Punjab

ਨੌਕਰੀਆਂ ਲਈ ਨੌਜਵਾਨ ਟਾਵਰਾਂ ਉੱਤੇ ਚੜ੍ਹਦੇ ਵੇਖੇ ਹੋਣਗੇ, ਪਰ ਆ ਗਿਆ ਨਵਾਂ ਮਸਲਾ

‘ਦ ਖ਼ਾਲਸ ਟੀਵੀ ਬਿਊਰੋ:- ਇਹ ਤਾਂ ਸੁਣਿਆ ਹੋਵੇਗਾ ਕਿ ਕੋਈ ਕੱਚੇ ਮੁਲਜ਼ਮਾਂ ਦਾ ਗਰੁੱਪ ਕਿਸੇ ਸ਼ਹਿਰ ਦੇ ਟਾਵਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਚੜ੍ਹ ਗਿਆ ਹੋਵੇ। ਪਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਵਿੱਚ ਇੱਕ ਨੌਜਵਾਨ ਨੇ ਕੁੱਝ ਵੱਖਰੀ ਕਿਸਮ ਦੀ ਮੰਗ ਰੱਖੀ ਹੈ। ਨੌਜਵਾਨ ਵਿਆਹ ਦੀ ਮੰਗ ਨੂੰ ਲੈ ਕੇ ਮੋਬਾਈਲ ਟਾਵਰ ਉੱਤੇ ਚੜ੍ਹਿਆ ਹੈ। ਇਸ ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਤੇ ਨੌਜਵਾਨ ਦੀ ਜ਼ਿੱਦ ਸੀ ਕਿ ਉਸ ਦਾ ਵਿਆਹ ਕੀਤਾ ਜਾਵੇ। ਉਸਦਾ ਇਹ ਡਰਾਮਾ ਕਰੀਬ 3 ਘੰਟੇ ਚੱਲਦਾ ਰਿਹਾ।

ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਪਿਤਾ ਨਹੀਂ ਹੈ ਤੇ ਨੌਜਵਾਨ ਦੀ ਮਾਂ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਪੁੱਤਰ ਦਾ ਵਿਆਹ ਨਹੀਂ ਹੋ ਰਿਹਾ। ਇਹ ਨੌਜਵਾਨ ਸ਼ਰਾਬ ਪੀਂਦਾ ਹੈ ਤੇ ਇਸ ਲਈ ਉਹ ਵਿਆਹ ਨਹੀਂ ਕਰਵਾ ਰਿਹਾ। ਨੌਜਵਾਨ ਨੂੰ ਜਦੋਂ ਹੇਠਾਂ ਉਤਾਰਿਆ ਗਿਆ ਤਾਂ ਵੀ ਉਸਨੇ ਸ਼ਰਾਬ ਪੀਤੀ ਹੋਈ ਸੀ। ਲੋਕਾਂ ਨੇ ਉਸਨੂੰ ਕਿਹਾ ਕਿ ਜੇ ਉਹ ਸ਼ਰਾਬ ਛੱਡ ਦੇਵੇਗਾ ਤਾਂ ਪੈਸੇ ਇਕੱਠੇ ਕਰਕੇ ਉਸਦੀ ਸ਼ਾਦੀ ਕਰ ਦਿੱਤੀ ਜਾਵੇਗੀ।

ਹਾਲਾਂਕਿ ਨੌਜਵਾਨ ਕੋਲੋਂ ਪੁਲਿਸ ਨੇ ਵੀ ਪੁੱਛਿਆ ਕਿ ਉਸਦੇ ਕਿਸੇ ਲੜਕੀ ਨਾਲ ਕੋਈ ਸਬੰਧ ਤਾਂ ਨਹੀਂ, ਪਰ ਉਹ ਕੋਈ ਨਾਂ ਨਹੀਂ ਦੱਸ ਸਕਿਆ। ਨੌਜਵਾਨ ਦੀ ਮਾਂ ਦੇ ਅਨੁਸਾਰ ਲੜਕਾ ਨਸ਼ਾ ਕਰਦਾ ਹੈ। ਹਾਲਾਤ ਇਹ ਹਨ ਕਿ ਉਸਨੇ ਨਸ਼ੇ ਲਈ ਘਰੇਲੂ ਸਮਾਨ ਵੀ ਵੇਚਿਆ ਹੈ।

Exit mobile version